ਹਰਜੀਤ ਹਰਮਨ ਵੱਲੋਂ ਨਮਰਤਾ ਸਾਦਿਕਪੁਰੀ ਨਾਲ ਮੁਲਾਕਾਤ
07:13 AM Jul 29, 2024 IST
Advertisement
ਸ਼ਾਹਕੋਟ: ਗਾਇਕ ਹਰਜੀਤ ਹਰਮਨ ਨੇ ਚਰਚਿਤ ਬਾਲ ਗਾਇਕਾ ਨਮਰਤਾ ਸਾਦਿਕਪੁਰੀ ਨੂੰ ਅਸ਼ੀਰਵਾਦ ਦਿੰਦਿਆਂ ਉਸ ਨੂੰ ਸਮਾਜ ਦੇ ਚੰਗੇ ਭਵਿੱਖ ਨੂੰ ਉਸਾਰਨ ਵਿਚ ਬਣਦਾ ਅਹਿਮ ਰੋਲ ਅਦਾ ਕਰਨ ਵਾਲੀ ਗਾਇਕਾ ਦੱਸਿਆ। ਗਾਇਕ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਹੀ ਬਾਲ ਗਾਇਕਾ ਵੱਲੋਂ ਚਿੱਟੇ ਨਾਲ ਮਰ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਗਾਏ ਗੀਤ ਨੇ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾਉਣ ਦਾ ਸੱਦਾ ਦਿਤਾ ਹੈ। ਇਸ ਉਪਰਾਲੇ ਲਈ ਗਾਇਕਾ ਅਤੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਵਧਾਈ ਦੇ ਪਾਤਰ ਹਨ। ਇਸ ਮੌਕੇ ਹਰਜਿੰਦਰ ਸਿੰਘ ਖੱਟੜਾ, ਜਸਵੀਰ ਸਿੰਘ ਸ਼ੀਰਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement