ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਜਸ ਦੀ ਸ਼ਾਨਦਾਰ ਗੇਂਦਬਾਜ਼ੀ: ਪੰਜਾਬ ਨੇ ਮੇਘਾਲਿਆ ਨੂੰ 129 ਦੌੜਾਂ ਨਾਲ ਹਰਾਇਆ

07:06 AM Oct 18, 2024 IST

ਰੂਪਨਗਰ (ਜਗਮੋਹਨ ਸਿੰਘ):

Advertisement

ਇੱਥੇ ਕ੍ਰਿਕਟ ਮੈਦਾਨ ’ਤੇ ਖੇਡੇ ਸੀਕੇ ਨਾਇਡੂ ਅੰਡਰ-23 ਟੂਰਨਾਮੈਂਟ ’ਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਘਾਲਿਆ ਨੂੰ ਪਾਰੀ ਅਤੇ 129 ਦੌੜਾਂ ਨਾਲ ਹਰਾਇਆ। ਪੰਜਾਬ ਦੀ ਜਿੱਤ ’ਚ ਗੇਂਦਬਾਜ਼ ਹਰਜਸ ਸਿੰਘ ਟੰਡਨ ਦੀ ਅਹਿਮ ਭੂਮਿਕਾ ਰਹੀ। ਦੂਜੀ ਪਾਰੀ ਵਿੱਚ ਹਰਜਸ ਸਿੰਘ ਟੰਡਨ ਨੇ ਮੇਘਾਲਿਆ ਦੇ 8 ਬੱਲੇਬਾਜ਼ਾਂ ਨੂੰ ਆਊਟ ਕਰਕੇ ਪਾਸਾ ਪਲਟ ਦਿੱਤਾ। ਪੰਜਾਬ ਨੇ ਇਸ ਤੋਂ ਪਹਿਲਾਂ ਪਹਿਲੀ ਪਾਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 313 ਦੌੜਾਂ ਬਣਾਈਆਂ ਤੇ ਹਰਜਸ ਸਿੰਘ ਟੰਡਨ ਨੇ ਬੱਲੇਬਾਜ਼ੀ ਕਰਦਿਆਂ 48 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਮੇਘਾਲਿਆ ਨੇ ਪੂਰੇ ਮੈਚ ਦੌਰਾਨ ਪੈਰ ਜਮਾਉਣ ਲਈ ਸੰਘਰਸ਼ ਕੀਤਾ। ਦੋਵਾਂ ਪਾਰੀਆਂ ਵਿੱਚ ਪੰਜਾਬ ਦੇ ਗੇਂਦਬਾਜ਼ਾਂ ਦੇ ਲਗਾਤਾਰ ਹਮਲੇ ਵਿੱਚ ਮੇਘਾਲਿਆ ਦੀ ਬੱਲੇਬਾਜ਼ੀ ਢਹਿ-ਢੇਰੀ ਹੋ ਗਈ। ਇਸ ਜਿੱਤ ਨਾਲ ਪੰਜਾਬ ਨੇ ਸੀਕੇ ਨਾਇਡੂ ਅੰਡਰ-23 ਟੂਰਨਾਮੈਂਟ ਵਿੱਚ ਸਥਿਤੀ ਮਜ਼ਬੂਤ ​​ਕਰ ਲਈ ਹੈ।

Advertisement
Advertisement