ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰੀਸ਼ ਜੈਨ ਦੇ ਨਾਟਕ ‘ਗੁਨਾਹਗਾਰ’ ਦਾ ਮੰਚਨ

08:50 AM Aug 19, 2024 IST
ਨਾਟਕ ‘ਗੁਨਾਹਗਾਰ’ ਦਾ ਮੰਚਨ ਕਰਦੇ ਹੋਏ ਕਲਾਕਾਰ।

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ,18 ਅਗਸਤ
ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਹਰੀਸ਼ ਜੈਨ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਨਾਟਕ ‘ਗੁਨਾਹਗਾਰ’ ਦਾ ਮੰਚਨ ਅੱਜ ਸ਼ਾਮ ਨੂੰ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ ।
ਇਹ ਨਾਟਕ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਉਨ੍ਹਾਂ ਪਲਾਂ ਨੂੰ ਪੇਸ਼ ਕਰਦਾ ਹੈ ਜਦੋਂ ਉਸਨੂੰ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ’ਤੇ 20 ਸਾਲ ਦੀ ਕੈਦ ਹੋਈ। ਇਸ ਨਾਟਕ ਵਿੱਚ ਦੱਸਿਆ ਗਿਆ ਕਿ ਬਰਤਾਨੀਆ ਖਿਲਾਫ ਬਗ਼ਾਵਤ ਨੂੰ ਭੜਕਾਉਣ ਕਰਨ ਲਈ ਭਗਤ ਸਿੰਘ ਡਰਾਮੇ ਦੀ ਤਾਕਤ ਦਾ ਇਸਤੇਮਾਲ ਕਰ ਰਿਹਾ ਸੀ, ਜਿਵੇਂ ਕਿ ਰਾਮ ਪ੍ਰਸਾਦ ਬਿਸਮਿਲ ਵਰਗੇ ਕ੍ਰਾਂਤੀਕਾਰੀਆਂ ਬਾਰੇ ਦੱਸਣ ਲਈ ਸਲਾਈਡ ਦਿਖਾਉਣ ਲਈ ਇੱਕ ਜਾਦੂ ਦੀ ਲਾਲਟਨ ਖਰੀਦਣਾ। 1929 ਵਿੱਚ ਉਸਨੇ ਆਪਣੇ ਉਦੇਸ਼ ਲਈ ਵੱਡੇ ਪੈਮਾਨੇ ’ਤੇ ਪ੍ਰਚਾਰ ਕਰਨ ਲਈ ਇੱਕ ਨਾਟਕੀ ਐਕਟ ਦਾ ਪ੍ਰਸਤਾਵ ਰੱਖਿਆ। ਪੈਰਿਸ ਵਿੱਚ ਚੈਂਬਰ ਆਫ਼ ਡਿਪਟੀਜ਼ ਉੱਤੇ ਬੰਬ ਸੁੱਟਣ ਵਾਲੇ ਫਰਾਂਸੀਸੀ ਅਗਸਟਸ ਵੈੱਲਟ ਤੋਂ ਪ੍ਰਭਾਵਿਤ ਭਗਤ ਸਿੰਘ ਨੇ ਕੇਂਦਰੀ ਵਿਧਾਨ ਸਭਾ ਦੇ ਅੰਦਰ ਬੰਬ ਵਿਸਫੋਟ ਕਰਨ ਦੀ ਯੋਜਨਾ ਬਣਾਈ। ਉਸ ਦਾ ਅਸਲ ਇਰਾਦਾ ਤਾਂ ਆਪਣੇ ਆਪ ਨੂੰ ਗ੍ਰਿਫਤਾਰ ਕਰਵਾਉਣ ਦਾ ਸੀ ਤਾਂ ਜੋ ਉਹ ਅਦਾਲਤ ਨੂੰ ਉਨ੍ਹਾਂ ਦੇ ਪ੍ਰਚਾਰ ਦਾ ਪ੍ਰਸਾਰ ਕਰਨ ਲਈ ਇੱਕ ਮਾਧਿਅਮ ਦੇ ਤੌਰ ਤੇ ਵਰਤ ਸਕਣ।
ਇਸ ਨਾਟਕ ਵਿੱਚ ਸਾਜਨ ਕੋਹਿਨੂਰ, ਯੁਵੀ ਨਾਇਕ, ਵਿਸ਼ੂ ਸ਼ਰਮਾ, ਪਵੇਲ ਅਗਸਤਸ, ਜਸਵੰਤ, ਗੁਰਵਿੰਦਰ ਸਿੰਘ, ਰਾਹੁਲ, ਜੋਹਨ ਪਾਲ, ਦੀਪੀਕਾ, ਹਰਸ਼ਿਤਾ, ਨਿਤਿਕਾ, ਰੋਹਨ, ਹਰਪ੍ਰੀਤ, ਅਭਿਸ਼ੇਕ ਆਦਿ ਕਲਾਕਾਰਾਂ ਨੇ ਅਦਾਕਾਰੀ ਕੀਤੀ। ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਅਤੇ ਰੋਸ਼ਨੀ ਪ੍ਰਭਾਵ ਦਲਜੀਤ ਸੋਨਾ ਵੱਲੋਂ ਦਿੱਤਾ ਗਿਆ। ਇਸ ਨਾਟਕ ਨੂੰ ਦੇਖਣ ਲਈ ਹਿਰਦੇਪਾਲ ਸਿੰਘ ਪ੍ਰੀਤ ਨਗਰ, ਗੁਰਦੇਵ ਸਿੰਘ ਮਹਿਲਾਂਵਾਲਾ, ਅਰਵਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਗਾਇਕ ਹਰਿੰਦਰ ਸੋਹਲ, ਅਦਾਕਾਰ ਗੁਰਤੇਜ ਮਾਨ, ਹਰਮੀਤ ਆਰਟਿਸਟ ਆਦਿ ਹਾਜ਼ਰ ਸਨ।

Advertisement

Advertisement
Advertisement