ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰੀਪੁਰ ਚੋਅ: ਪੁਲ ਤੋਂ ਉਡਦੀ ਧੂੜ ਕਾਰਨ ਲੋਕ ਪ੍ਰੇਸ਼ਾਨ

10:52 AM Nov 23, 2023 IST
ਹਰੀਪੁਰ ’ਚ ਪੁਲ ਤੋਂ ਉਡਦੀ ਧੂੜ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ।

ਜਗਮੋਹਨ ਸਿੰਘ
ਰੂਪਨਗਰ, 22 ਨਵੰਬਰ
ਘਨੌਲੀ-ਚੰਡੀਗੜ੍ਹ ਮਾਰਗ ’ਤੇ ਕਸਬਾ ਪੁਰਖਾਲੀ ਅਤੇ ਬਿੰਦਰਖ ਦੇ ਵਿਚਕਾਰ ਪੈਂਦੇ ਹਰੀਪੁਰ ਚੋਅ ’ਤੇ ਬਣਾਏ ਜਾ ਰਹੇ ਨਵੇਂ ਪੁਲ ਤੇ ਉੱਡਦੀ ਧੂੜ ਤੋਂ ਇਲਾਕੇ ਦੇ ਲੋਕ ਡਾਢੇ ਪਰੇਸ਼ਾਨ ਹਨ। ਅੱਜ ਪਿੰਡ ਪੁਰਖਾਲੀ ਦੇ ਸਰਪੰਚ ਦਿਲਬਰ ਸਿੰਘ, ਕਾਂਗਰਸੀ ਆਗੂ ਲਖਵੰਤ ਸਿੰਘ ਹਿਰਦਾਪੁਰ, ਸਤਪ੍ਰੀਤ ਸਿੰਘ ਹਿਰਦਾਪੁਰ, ਜਗਤਾਰ ਸਿੰਘ, ਹਰਿੰਦਰ ਸਿੰਘ, ਅਮਰਜੀਤ ਸਿੰਘ, ਅਜੈਬ ਸਿੰਘ, ਹੈਪੀ, ਗੁਰਜੀਤ ਸਿੰਘ, ਦਲਬੀਰ ਸਿੰਘ ਪੰਚ, ਲਖਵੀਰ ਸਿੰਘ, ਸਾਧੂ ਸਿੰਘ, ਪਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਪੁਲ ਦੇ ਠੇਕੇਦਾਰ ਨੇ ਪੁਲ ਦੀ ਉਸਾਰੀ ਤਾਂ ਕਰ ਦਿੱਤੀ ਹੈ, ਪਰ ਪੁਲ ਉੱਤੇ ਅਤੇ ਆਲੇ-ਦੁਆਲੇ ਲੁੱਕ ਪਾ ਕੇ ਸੜਕ ਨਹੀਂ ਬਣਾਈ ਅਤੇ ਮਿੱਟੀ ਪਾ ਕੇ ਕੰਮ ਅਧੂਰਾ ਛੱ‌ਡਿਆ ਹੋਇਆ ਹੈ, ਜਿਸ ਕਰਕੇ ਪੁਲ ’ਤੇ ਹਰ ਸਮੇਂ ਧੂੜ ਉੱਡਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਧੂੜ ਕਾਰਨ ਜਿੱਥੇ ਲੋਕਾਂ ਦੇ ਕੱਪੜੇ ਖ਼ਰਾਬ ਹੁੰਦੇ ਹਨ, ਉੱਥੇ ਹੀ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਇਸ ਸਬੰਤੀ ਠੇਕੇਦਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਵਿੰਦਰ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Advertisement

Advertisement
Advertisement