ਹਰੀਨੀ ਅਮਰਸੂਰਿਆ ਨੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ
04:09 PM Sep 24, 2024 IST
Advertisement
ਕੋਲੰਬੋ, 24 ਸਤੰਬਰ
ਹਰੀਨੀ ਅਮਰਸੂਰੀਆ ਨੇ ਮੰਗਲਵਾਰ ਨੂੰ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। 54 ਸਾਲਾ ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਦੀ ਆਗੂ ਨੂੰ ਰਾਸ਼ਟਰਪਤੀ ਅਨੂਰਾ ਕੁਮਾਰਾ ਦੀਸਾਨਾਇਕ ਨੇ ਸਹੁੰ ਚੁਕਾਈ। ਅਮਰਸੂਰਿਆ ਕੋਲ ਨਿਆਂ, ਸਿੱਖਿਆ, ਕਿਰਤ, ਉਦਯੋਗ, ਵਿਗਿਆਨ ਅਤੇ ਤਕਨੀਕੀ, ਸਿਹਤ ਅਤੇ ਨਿਵੇਸ਼ ਵਿਭਾਗ ਹਨ।
Advertisement
ਰਾਸ਼ਟਰਪਤੀ ਦੋ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਦੇਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਉਪਰੰਤ ਇਹ ਚੋਣ ਕੀਤੀ ਗਈ ਹੈ। ਇੱਕ ਅਧਿਕਾਰ ਕਾਰਕੁਨ ਅਤੇ ਯੂਨੀਵਰਸਿਟੀ ਲੈਕਚਰਾਰ ਅਮਰਾਸੂਰੀਆ ਦੇਸ਼ ਦੇ ਇਤਿਹਾਸ ਵਿੱਚ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੈ। ਇਸ ਦੌਰਾਨ ਐਨਪੀਪੀ ਦੇ ਸੰਸਦ ਮੈਂਬਰ ਵਿਜਿਤਾ ਹੇਰਾਥ ਅਤੇ ਲਕਸ਼ਮਣ ਨਿਪੁਨਾਰਚੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। -ਪੀਟੀਆਈ
Advertisement
Advertisement