ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰੀਕੇ ਕਲਾਂ ਵਾਸੀਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

08:00 AM Aug 21, 2024 IST
ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀ।

ਜਸਵੀਰ ਸਿੰਘ ਭੁੱਲਰ
ਦੋਦਾ, 20 ਅਗਸਤ
ਇੱਥੋਂ ਨੇੜਲੇ ਪਿੰਡ ਹਰੀਕੇ ਕਲਾਂ ਦੀ ਪੰਚਾਇਤ ਅਤੇ ਨਗਰ ਵਾਸੀਆਂ ਨੇ ਸਰਕਾਰ ਤੇ ਪ੍ਰਬੰਧਕ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਵਿਕਾਸ ਪਿਛਲੇ ਢਾਈ ਸਾਲ ਤੋਂ ਠੱਪ ਪਿਆ ਹੈ। ਮੌਜੂਦਾ ਸਰਕਾਰ ਵੱਲੋਂ ਸੱਤ ਗਲੀਆਂ, ਸਹਿਕਾਰੀ ਸੁਸਾਇਟੀ, ਸ਼ਮਸ਼ਾਨਘਾਟ ਆਦਿ ਦੇ ਕੰਮ ਰੋਕ ਦਿੱਤੇ ਗਏ ਹਨ। ਇਸ ਵਿਕਾਸ ਕਾਰਜਾਂ ਲਈ ਆਈ ਸਮੱਗਰੀ ਗਲੀਆਂ ਵਿੱਚ ਰੁਲ ਰਹੀ ਹੈ। ਪੰਚਾਇਤ ਦੇ ਖਾਤੇ ਕਰੀਬ 80 ਲੱਖ ਰੁਪਏ ਦੇ ਫੰਡ ਪਏ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਅਧੀਨ ਕਰਨ ਵਾਲੇ ਕੰਮ ਵੀ ਨਹੀਂ ਹੋਣ ਦਿੱਤੇ ਜਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਪੰਚਾਇਤ ਦੀ ਥਾਂ ਪ੍ਰਸ਼ਾਸਨ ਵੱਲੋਂ ਪ੍ਰਬੰਧਕ ਵੀ ਲਾਇਆ ਗਿਆ ਹੈ, ਪਰ ਕੰਮ ਫੰਡਾਂ ਦੀ ਵਰਤੋਂ ਫਿਰ ਵੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੇ ਪੰਚਾਇਤ ਖਾਤੇ ਪਏ ਫੰਡਾਂ ਦੀ ਸਹੀ ਢੰਗ ਨਾਲ ਵਰਤੋਂ ਨਾ ਕੀਤੀ ਗਈ ਤਾਂ ਉਹ ਬੀਡੀਪੀਓ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਵਿੱਚ ਧਰਨਾ ਦੇਣਗੇ।
ਦੂਜੇ ਪਾਸੇ, ਇਸ ਹੀ ਪਿੰਡ ਦੇ ‘ਆਪ’ ਦੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਤੇ ਚੇਅਰਮੈਨ ਮਾਰਕੀਟ ਕਮੇਟੀ ਗਿੱਦੜਬਾਹਾ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਪੰਚਾਇਤ ਦੇ ਖਾਤੇ ਵਿੱਚ ਪਏ 80 ਲੱਖ ਦੇ ਫੰਡ ਨੂੰ ਪਿੰਡ ਦੇ ਯੋਗ ਵਿਕਾਸ ਕਾਰਜਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਸ਼ਮਸ਼ਾਨਘਾਟ ਤੋਂ ਢਾਣੀਆਂ ਲਈ ਸੜਕ, ਥਾਪਰ ਸਕੀਮ ਅਧੀਨ ਛੱਪੜ, ਤਿੰਨ ਗਲੀਆਂ ਦਾ ਕੰਮ ਅਤੇ ਚੱਗੜ ਪੱਤੀ ਦੇ ਪਾਣੀ ਦੇ ਨਿਕਾਸ ਕਾਰਜ ਕੀਤੇ ਗਏ ਹਨ। ਪਿੰਡ ਵਿੱਚ ਜਲਦੀ ਜਲਘਰ ਦੀ ਟੈਂਕੀ ਤੇ ਹੈਲਥ ਸੈਂਟਰ ਦੇ ਕੰਮ ਵੀ ਜਲਦੀ ਚਾਲੂ ਕੀਤੇ ਜਾਣਗੇ।

Advertisement

Advertisement