ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਦੀਪ ਸਿੰਘ ਭੱਟੀ ਦਾ ਕਹਾਣੀ ਸੰਗ੍ਰਹਿ ‘ਮਾਧੋ’ ਲੋਕ ਅਰਪਣ

07:01 AM Sep 09, 2024 IST
ਹਰਦੀਪ ਸਿੰਘ ਭੱਟੀ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 8 ਸਤੰਬਰ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿੱਚ ਕਰਾਏ ਸਾਹਿਤਕ ਸਮਾਗਮ ਵਿਚ ਐਡਵੋਕੇਟ ਹਰਦੀਪ ਸਿੰਘ ਭੱਟੀ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ‘ਮਾਧੋ’ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਖੰਨਾ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ, ਕਲਮਕਾਰ ਅਤੇ ਪੁਰਾਤਤਵ ਪ੍ਰੇਮੀ ਕਮਰਜੀਤ ਸਿੰਘ ਸੇਖੋਂ ਅਤੇ ਭੁਪਿੰਦਰ ਕੌਰ ਵਾਲੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਦਰਸ਼ਨ ਬੁੱਟਰ ਨੇ ਗ਼ਜ਼ਲ ਪੇਸ਼ ਕਰਨ ਦੇ ਨਾਲ ਨਾਲ ਕਿਹਾ ਕਿ ਮਿੰਨੀ ਕਹਾਣੀ ਵਿਧਾ ਦਾ ਸਾਹਿਤ ਦੇ ਖੇਤਰ ਵਿਚ ਸੁਚੱਜੀ ਅਗਵਾਈ ਦੇਣ ਵਾਲਾ ਸਥਾਨ ਰੱਖਦੀ ਹੈ। ਡਾ. ਇੰਦਰਪਾਲ ਕੌਰ ਨੇ ਕਿਹਾ ਕਿ ਐਡਵੋਕੇਟ ਭੱਟੀ ਕੋਲ ਮਿੰਨੀ ਕਹਾਣੀ ਰਾਹੀਂ ਕਿਸੇ ਵਿਸ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦਾ ਹੁਨਰ ਹੈ। ਸਮਾਗਮ ਵਿਚ ਨਵਪ੍ਰੀਤ ਕੌਰ, ਹਰਬੰਸ ਸਿੰਘ ਮਾਨਕਪੁਰੀ, ਲਖਵੀਰ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ ਮਾਨ ਤੇ ਰਾਜੇਸ਼ ਕੋਟੀਆ ਆਦਿ ਹਾਜ਼ਰ ਸਨ।

Advertisement

Advertisement