For the best experience, open
https://m.punjabitribuneonline.com
on your mobile browser.
Advertisement

ਹਰਭਜਨ ਸਿੰਘ ਬਾਜਵਾ ਦਾ ਤਾਉਮਰ ਪ੍ਰਾਪਤੀਆਂ ਲਈ ਸਨਮਾਨ

11:05 AM Apr 14, 2024 IST
ਹਰਭਜਨ ਸਿੰਘ ਬਾਜਵਾ ਦਾ ਤਾਉਮਰ ਪ੍ਰਾਪਤੀਆਂ ਲਈ ਸਨਮਾਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਦਲਬੀਰ ਸੱਖੋਵਾਲੀਆ
ਬਟਾਲਾ, 13 ਅਪਰੈਲ
ਉੱਘੇ ਫੋਟੋ ਕਲਾਕਾਰ ਹਰਭਜਨ ਬਾਜਵਾ ਨੂੰ ਉੱਤਮ ਸਿੰਘ ਨਿੱਝਰ ਫਾਊਂਡੇਸ਼ਨ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅੱਜ ਇੱਥੋਂ ਥੋੜ੍ਹੀ ਦੂਰ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿੱਚ ਦਿੱਤਾ ਗਿਆ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਫੋਟੋਗ੍ਰਾਫਰ ਹਰਭਜਨ ਬਾਜਵਾ ਸਾਡੇ ਸਮਿਆਂ ਦਾ ਕਲਾਵੰਤ ਰਿਸ਼ੀ ਹੈ ਜਿਸ ਨੂੰ ਸੋਭਾ ਸਿੰਘ ਨੇ ਪੇਂਟਿੰਗ ਦੀ ਥਾਂ ਫੋਟੋਗਰਾਫੀ ਵੱਲ ਤੋਰਿਆ। ਪਹਿਲਾਂ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵੱਲੋਂ ਪ੍ਰਕਾਸ਼ਤ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦੀਆਂ ਖਿੱਚੀਆਂ ਤਸਵੀਰਾਂ ਦੀ ਡਾ. ਨਰੇਸ਼ ਕੁਮਾਰ ਤੇ ਗਗਨਦੀਪ ਸਿੰਘ ਵਿਰਕ ਵੱਲੋਂ ਸੰਪਾਦਿਤ ਫੋਟੋ ਚਿਤਰਾਵਲੀ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ ਚਾਂਸਲਰ ਡਾ. ਹਰਮਹਿੰਦਰ ਸਿੰਘ ਬੇਦੀ, ਡਾ. ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਵਰਨ ਸਿੰਘ ਵਿਰਕ,ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸਤਿਨਾਮ ਸਿੰਘ ਨਿੱਝਰ , ਲੋਕ ਮੰਚ ਪੰਜਾਬ ਦੇ ਚੇਅਰਮੈਨ ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਸਾਬਕਾ ਪੁਲੀਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਤੂਰ ਅਤੇ ਪ੍ਰਿੰਸੀਪਲ ਗਗਨਦੀਪ ਸਿੰਘ ਵਿਰਕ ਨੇ ਲੋਕ ਅਰਪਣ ਕੀਤੀ। ਡਾ. ਨਰੇਸ਼ ਕੁਮਾਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਉੱਤਮ ਸਿੰਘ ਨਿੱਝਰ ਫਾਉਂਡੇਸ਼ਨ ਬਟਾਲਾ ਦੇ ਚੇਅਰਮੈਨ ਡਾ. ਨਿੱਝਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×