For the best experience, open
https://m.punjabitribuneonline.com
on your mobile browser.
Advertisement

ਮੈਟਰੋ ’ਚ ਨਾਬਾਲਗ ਨਾਲ ਛੇੜਛਾੜ

12:30 PM May 06, 2024 IST
ਮੈਟਰੋ ’ਚ ਨਾਬਾਲਗ ਨਾਲ ਛੇੜਛਾੜ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਦਿੱਲੀ ਮੈਟਰੋ ਵਿੱਚ ਇੱਕ ਵਿਅਕਤੀ ਵੱਲੋਂ 16 ਸਾਲਾ ਲੜਕੇ ਨਾਲ ਦਾ ਕਥਿਤ ਤੌਰ ’ਤੇ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਘਟਨਾ ਸ਼ੁੱਕਰਵਾਰ ਰਾਤ ਰਾਜੀਵ ਚੌਕ ਮੈਟਰੋ ਸਟੇਸ਼ਨ ’ਤੇ ਵਾਪਰੀ ਹੈ। ਲੜਕੇ ਨੇ ‘ਐਕਸ ’ਤੇ ਹੱਡਬੀਤੀ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘‘ਮੇਰੇ ਨਾਲ ਹੁਣੇ ਹੀ ਦਿੱਲੀ ਮੈਟਰੋ ਵਿੱਚ ਰਾਜੀਵ ਚੌਕ ਸਟੇਸ਼ਨ ’ਤੇ ਇੱਕ ਵਿਅਕਤੀ ਵੱਲੋਂ ਬਦਫੈਲੀ ਕੀਤੀ ਗਈ ਹੈ। ਮੈਂ ਇੱਕ 16 ਸਾਲ ਦਾ ਲੜਕਾ ਹਾਂ ਅਤੇ ਮੈਂ ਮੈਟਰੋ ਵਿੱਚ ਇਕੱਲਾ ਸਫ਼ਰ ਕਰ ਰਿਹਾ ਸੀ।’’ ਲੜਕੇ ਨੇ ਦੱਸਿਆ ਕਿ ਉਹ ਰਾਤ 8.30-9.30 ਦਰਮਿਆਨ ਰਾਜੀਵ ਚੌਕ ਸਟੇਸ਼ਨ ਤੋਂ ਸਮੈਪੁਰ ਬਾਦਲੀ ਵੱਲ ਜਾਣ ਵਾਲੀ ਮੈਟਰੋ ਵਿੱਚ ਸਵਾਰ ਹੋਇਆ। ਲੜਕੇ ਨੇ ਦੋਸ਼ ਲਗਾਇਆ ਕਿ ਵਿਅਕਤੀ ਨੇ ਉਸ ਦੇ ਗੁਪਤ ਅੰਗਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਅੱਗੇ ਲਿਖਿਆ, ‘‘ਜਦੋਂ ਮੈਂ ਮੈਟਰੋ ਵਿੱਚ ਦਾਖਲ ਹੋਇਆ ਤਾਂ ਮੈਨੂੰ ਆਪਣੇ ਹੇਠਾਂ ਕੁਝ ਮਹਿਸੂਸ ਹੋਇਆ, ਪਰ ਮੈਂ ਇਹ ਸੋਚ ਕੇ ਇਸ ਨੂੰ ਅਣਗੌਲਿਆ ਕਰ ਦਿੱਤਾ ਕਿ ਇਹ ਕਿਸੇ ਦਾ ਬੈਗ ਹੈ ਜਾਂ ਕਿਸੇ ਨੇ ਮੈਨੂੰ ਗਲਤ ਤਰੀਕੇ ਨਾਲ ਛੂਹਿਆ ਹੈ ਪਰ ਮੈਂ ਗਲਤ ਸੀ...ਫਿਰ ਮੈਂ ਡਰ ਗਿਆ।’’
ਦਿੱਲੀ ਪੁਲੀਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਲੜਕੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੜਕੇ ਨੇ ਦੱਸਿਆ ਕਿ ਉਹ ਮੈਟਰੋ ਤੋਂ ਹੇਠਾਂ ਉਤਰਿਆ ਅਤੇ ਇਕ ਗਾਰਡ ਉਸ ਨੂੰ ਅਗਲੀ ਗੱਡੀ ਤੱਕ ਲੈ ਗਿਆ ਪਰ ਵਿਅਕਤੀ ਨੇ ਉਸ ਦਾ ਪਿੱਛਾ ਕੀਤਾ। ਉਸਨੇ ਕਿਹਾ ਕਿ ਉਕਤ ਵਿਅਕਤੀ ਨੇ ਉਸਨੂੰ ਤੀਜੀ ਵਾਰ ਫਿਰ ਛੂਹਿਆ। ਉਸ ਨੇ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਹੋਇਆ।

Advertisement

Advertisement
Author Image

sukhwinder singh

View all posts

Advertisement
Advertisement
×