ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਿੰਦਰਾ ਹਸਪਤਾਲ ’ਚ ਮਹਿਲਾ ਡਾਕਟਰ ਨਾਲ ਛੇੜਛਾੜ

08:44 AM Sep 14, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 13 ਸਤੰਬਰ
ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਇੱਕ ਪਾਸੇ ਡਾਕਟਰਾਂ ਦੀ ਸੁਰੱਖਿਆ ਅਤੇ ਹੋਰ ਮੰਗਾਂ ਲਈ ਚਾਰ ਦਿਨਾਂ ਤੋਂ ਰਾਜ ਵਿਆਪੀ ਹੜਤਾਲ ਚੱਲ ਰਹੀ ਹੈ, ਇਸ ਦੌਰਾਨ ਪਟਿਆਲਾ ਵਿਚ ਗੌਰਮਿੰਟ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੀ ਡਾਕਟਰ ਵੱਲੋਂ ਇਥੋਂ ਦੇ ਹੀ ਮੁਲਾਜ਼ਮ ’ਤੇ ਉਸ ਨਾਲ ਛੇੜਛਾੜ ਕਰਨ ਦੇ ਦੋਸ਼ ਲਾਏ ਗਏ ਹਨ। ਅਧਿਕਾਰੀਆਂ ਨੇ ਇਹ ਮਾਮਲਾ ਸੈਕਸ਼ੁਅਲ ਹਰਾਸਮੈਂਟ ਕਮੇਟੀ ਨੂੰ ਸੌਂਪ ਕੇ ਰਿਪੋਰਟ ਮੰਗ ਲਈ ਹੈ। ਇਸ ਸਬੰਧੀ ਜੂਨੀਅਰ ਰੈਜ਼ੀਡੈਂਟ ਮਹਿਲਾ ਡਾਕਟਰ ਵੱਲੋਂ ਬਾਕਾਇਦਾ ਕਾਲਜ ਪ੍ਰਿੰਸੀਪਲ ਕਮ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਮਰੀਜ਼ ਦੀ ਈਸੀਜੀ ਕੀਤੀ ਜਾ ਰਹੀ ਸੀ ਤਾਂ ਈਸੀਜੀ ਤਕਨੀਸ਼ੀਅਨ ਨੇ ਉਸ ਨਾਲ ਛੇੜਛਾੜ ਕੀਤੀ।
ਕਾਲਜ ਪ੍ਰਿੰਸੀਪਲ ਕਮ ਡਾਇਰੈਕਟਰ ਡਾ. ਰਾਜਨ ਸਿੰਗਲਾ ਨੇ ਅਜਿਹੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮਹਿਲਾ ਡਾਕਟਰ ਨੇ ਸਬੰਧਤ ਤਕਨੀਸ਼ੀਅਨ ਦੀ ਅਜਿਹੀ ਹਰਕਤ ’ਤੇ ਇਤਰਾਜ਼ ਕੀਤਾ ਤਾਂ ਤਕਨੀਸ਼ੀਅਨ ਦਾ ਕਹਿਣਾ ਸੀ ਕਿ ਉਸ ਨੇ ਉਨ੍ਹਾਂ ਤੋਂ ਲੰਘਣ ਲਈ ਰਸਤਾ ਮੰਗਿਆ ਸੀ ਪਰ ਉਹ ਜਦੋਂ ਲਾਂਭੇ ਨਾ ਹੋਏ ਤਾਂ ਉਸ ਦਾ ਹੱਥ ਲੱਗ ਗਿਆ ਪਰ ਮਹਿਲਾ ਡਾਕਟਰ ਦਾ ਤਰਕ ਹੈ ਕਿ ਉਸ ਨੇ ਤਾਂ ਰਸਤਾ ਮੰਗਣ ਦੀ ਗੱਲ ਸੁਣੀ ਹੀ ਨਹੀਂ ਕਿਉਂਕਿ ਉਹ ਮਰੀਜ਼ ਨਾਲ ਗੱਲ ਕਰ ਰਹੀ ਸੀ। ਜੇ ਤਕਨੀਸ਼ਨ ਨੂੰ ਰਸਤਾ ਨਹੀਂ ਸੀ ਮਿਲਿਆ ਤਾਂ ਇਹੀ ਗੱਲ ਉਸ ਨੂੰ ਦੁਬਾਰਾ ਆਖ ਸਕਦਾ ਸੀ। ਮਹਿਲਾ ਡਾਕਟਰ ਨੇ ਤਕਨੀਸ਼ੀਅਨ ਖਿਲਾਫ਼ ਬਣਦੀ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਹੈ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ, ਜਿਸ ਦੀ ਰਿਪੋਰਟ ਮਗਰੋਂ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement

Advertisement