For the best experience, open
https://m.punjabitribuneonline.com
on your mobile browser.
Advertisement

ਔਰਤਾਂ ਨਾਲ ਛੇੜਛਾੜ: ਸੀਆਰਪੀਐੱਫ ਦਾ ਜਵਾਨ ਗ੍ਰਿਫ਼ਤਾਰ

07:07 AM Jun 04, 2024 IST
ਔਰਤਾਂ ਨਾਲ ਛੇੜਛਾੜ  ਸੀਆਰਪੀਐੱਫ ਦਾ ਜਵਾਨ ਗ੍ਰਿਫ਼ਤਾਰ
Advertisement

ਕੋਲਕਾਤਾ, 3 ਜੂਨ
ਇੱਥੋਂ ਦੇ ਛਿੱਤਪੁਰ ਖੇਤਰ ਵਿਚ ਦੋ ਔਰਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਸੀਆਰਪੀਐਫ ਦੇ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐਫ ਦਾ ਜਵਾਨ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਵਿੱਚ ਚੋਣ ਡਿਊਟੀ ਕਰਨ ਤੋਂ ਬਾਅਦ ਕੋਲਕਾਤਾ ਰੇਲਵੇ ਸਟੇਸ਼ਨ ’ਤੇ ਐਤਵਾਰ ਰਾਤ ਨੂੰ ਪੁੱਜਿਆ ਜਿੱਥੇ ਉਸ ਨੇ ਵਿਸ਼ੇਸ਼ ਰੇਲ ਗੱਡੀ ਫੜਨੀ ਸੀ। ਉਹ ਰੇਲਵੇ ਸਟੇਸ਼ਨ ਨਾਲ ਲਗਦੇ ਇਕ ਘਰ ਵਿਚ ਦਾਖਲ ਹੋਇਆ ਤੇ ਉੱਥੇ ਸੌਂ ਰਹੀਆਂ ਦੋ ਭੈਣਾਂ ਨਾਲ ਛੇੜਛਾੜ ਕੀਤੀ। ਇਨ੍ਹਾਂ ਲੜਕੀਆਂ ਦਾ ਰੌਲਾ ਸੁਣ ਕੇ ਇਲਾਕਾ ਵਾਸੀ ਇਕੱਠੇ ਹੋ ਗਏ ਜਿਨ੍ਹਾਂ ਭੱਜਣ ਦੀ ਕੋਸ਼ਿਸ਼ ਕਰਦੇ ਜਵਾਨ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਘਟਨਾ ਸਥਾਨ ’ਤੇ ਆ ਕੇ ਜਵਾਨ ਨੂੰ ਕਾਬੂ ਕੀਤਾ। ਸੀਆਰਪੀਐਫ ਪੱਛਮੀ ਬੰਗਾਲ ਸੈਕਟਰ ਦੇ ਆਈਜੀ ਬੀਰੇਂਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

Advertisement

Advertisement
Advertisement
Author Image

joginder kumar

View all posts

Advertisement