ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੇੜਛਾੜ ਮਾਮਲਾ: ਰਾਜਪਾਲ ਨੇ ਸੀਸੀਟੀਵੀ ਫੁਟੇਜ ਆਮ ਲੋਕਾਂ ਨੂੰ ਦਿਖਾਈ

06:30 AM May 10, 2024 IST

ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ’ਤੇ ਰਾਜ ਭਵਨ ਦੀ ਇੱਕ ਮਹਿਲਾ ਕਰਮਚਾਰੀ ਵੱਲੋਂ ਛੇੜਛਾੜ ਦਾ ਦੋਸ਼ ਲਾਏ ਜਾਣ ਮਗਰੋਂ ਰਾਜਪਾਲ ਨੇ ਅੱਜ ਆਮ ਲੋਕਾਂ ਨੂੰ ਕੰਪਲੈਕਸ ਦੀ ਦੋ ਮਈ ਦੀ ਸੀਸੀਟੀਵੀ ਫੁਟੇਜ ਦਿਖਾਈ। ਰਾਜ ਭਵਨ ਦੇ ਗਰਾਊਂਡ ਫਲੌਰ ’ਤੇ ਸੈਂਟਰਲ ਮਾਰਬਲ ਹਾਲ ’ਚ ਕੁਝ ਲੋਕਾਂ ਨੂੰ ਦੋ ਮਈ ਦੀ ਸ਼ਾਮ ਕਰੀਬ 5.30 ਵਜੇ ਦੀ ਮੁੱਖ (ਉੱਤਰੀ) ਗੇਟ ’ਤੇ ਲੱਗੇ ਦੋ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਿਖਾਈ ਗਈ।ਬੋਸ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਸਿਆਸੀ ਆਗੂ ਮਮਤਾ ਬੈਨਰਜੀ ਤੇ ਉਨ੍ਹਾਂ ਦੀ ਪੁਲੀਸ ਨੂੰ ਛੱਡ ਕੇ ਆਮ ਲੋਕਾਂ ਨੂੰ ਸੀਸੀਟੀਵੀ ਫੁਟੇਜ ਦਿਖਾਉਣਗੇ। ਇੱਕ ਘੰਟੇ ਤੋਂ ਵੱਧ ਲੰਮੀ ਫੁਟੇਜ ’ਚ ਨੀਲੀ ਜੀਨਸ ਤੇ ਟੌਪ ਪਹਿਨੀ ਮਹਿਲਾ ਨੂੰ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮਾਂ ਨਾਲ ਪੁਲੀਸ ਚੌਕੀ ਵੱਲ ਜਾਂਦੇ ਦੇਖਿਆ ਗਿਆ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੇ ਸਿਲਸਿਲੇ ’ਚ ਰਾਜ ਭਵਨ ਕੰਪਲੈਕਸ ’ਚ ਤਾਇਨਾਤ ਸਨ।ਰਾਜ ਭਵਨ ਦੇ ਇੱਕ ਅਧਿਕਾਰੀ ਨੇ ਕਿਹਾ, ‘ਘੱਟ ਤੋਂ ਘੱਟ 92 ਜਣਿਆਂ ਨੇ ਸਾਨੂੰ ਮੇਲ ਜਾਂ ਫੋਨ ਕੀਤਾ ਅਤੇ ਸੀਸੀਟੀਵੀ ਫੁਟੇਜ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਪਰ ਆਏ ਕੁਝ ਹੀ ਲੋਕ ਸਨ।’ -ਪੀਟੀਆਈ

Advertisement

Advertisement
Advertisement