ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਿੰਦਲ ਗਰੁੱਪ ਦੇ ਅਧਿਕਾਰੀ ਖ਼ਿਲਾਫ਼ ਛੇੜਖ਼ਾਨੀ ਦਾ ਕੇਸ ਦਰਜ

07:12 AM Jul 22, 2024 IST

ਕੋਲਕਾਤਾ: ਕੋਲਕਾਤਾ-ਅਬੂਧਾਬੀ ਉਡਾਣ ’ਚ ਮਹਿਲਾ ਯਾਤਰੀ ਨਾਲ ਛੇੜਛਾੜ ਦੇ ਦੋਸ਼ ਹੇਠ ਜਿੰਦਲ ਗੁਰੱਪ ਦੇ ਇੱਕ ਸੀਨੀਅਰ ਕਾਰਜਕਾਰੀ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬਿਧਾਨਨਗਰ ਸਿਟੀ ਪੁਲੀਸ ਦੇ ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਐੱਫਆਈਆਰ ਔਰਤ ਦੇ ਮਾਪਿਆਂ ਵਲੋਂ ਕੋਲਕਾਤਾ ਦੇ ਉੱਤਰੀ ਇਲਾਕੇ ’ਚ ਹਵਾਈ ਅੱਡਾ ਪੁਲੀਸ ਥਾਣੇ ’ਚ ਦਿੱਤੀ ਸ਼ਿਕਾਇਤ ’ਤੇ ਆਧਾਰ ’ਤੇ ਦਰਜ ਕੀਤੀ ਗਈ ਹੈ। ਔਰਤ ਯਾਤਰੀ ਨੇ ਆਪਣੇ ‘ਐਕਸ’ ਖਾਤੇ ’ਤੇ ਪੋਸਟਾਂ ’ਚ ਉਕਤ ਕਾਰਜਕਾਰੀ ਅਧਿਕਾਰੀ ’ਤੇ ਮੂਵੀ ਕਲਿੱਪਾਂ ਦੇ ਬਹਾਨੇ ਅਸ਼ਲੀਲ ਵੀਡੀਓਜ਼ ਦਿਖਾਉਣ ਦਾ ਦੋਸ਼ ਲਾਇਆ ਸੀ। ਅਧਿਕਾਰੀ ਮੁਤਾਬਕ ਇਸ ਸਬੰਧੀ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀ ਧਾਰਾ 74 (ਔਰਤ ਦੀ ਮਰਿਆਦਾ ਭੰਗ ਦੇ ਇਰਾਦੇ ਨਾਲ ਹਮਲਾ ਜਾਂ ਤਾਕਤ ਦੀ ਵਰਤੋਂ ਕਰਨਾ) ਅਤੇ ਧਾਰਾ 75 (ਔਰਤ ਦੇ ਅਪਮਾਨ ਲਈ ਕੋਈ ਗੱਲ ਕਰਨਾ, ਇਸ਼ਾਰਾ ਕਰਨਾ ਜਾਂ ਕੋਈ ਚੀਜ਼ ਦਿਖਾਉਣਾ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿੰਦਲ ਸਟੀਲ ਅਤੇ ਪਾਵਰ ਲਿਮਟਿਡ ਨੇ ਲੰਘੇ ਦਿਨ ਕਿਹਾ ਸੀ ਕਿ ਕਾਰਜਕਾਰੀ ਅਧਿਕਾਰੀ ਨੂੰ ਪ੍ਰਸ਼ਾਸਕੀ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ ਅਤੇ ਨਿਰਪੱਖ ਜਾਂਚ ਕਰਵਾਈ ਜਾ ਰਹੀ ਹੈ। -ਪੀਟੀਆਈ

Advertisement

Advertisement