ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ: ਭਰਵੇਂ ਮੀਂਹ ਨੇ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਵਧਾਈਆਂ

11:05 AM Jul 23, 2023 IST
ਪਿੰਡ ਕੋਟਲੀ ਦੀ ਸੰਪਰਕ ਸੜਕ ਵਿੱਚ ਪਿਆ ਹੋਇਆ ਪਾੜ। -ਫੋਟੋ. ਖੋਸਲਾ

ਪੱਤਰ ਪ੍ਰੇਰਕ
ਸ਼ਾਹਕੋਟ, 22 ਜੁਲਾਈ
ਇਸ ਸਬ-ਡਿਵੀਜ਼ਨ ਵਿੱਚ ਅੱਜ ਪਏ ਭਰਵੇਂ ਮੀਂਹ ਨੇ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ। ਬਲਾਕ ਲੋਹੀਆਂ ਖਾਸ ਵਿੱਚ ਆਏ ਹੜ੍ਹ ਨੇ ਪਹਿਲਾਂ ਹੀ ਵੱਡੀ ਪੱਧਰ ’ਤੇ ਕਿਸਾਨਾਂ ਦੀਆਂ ਫ਼ਸਲਾਂ, ਘਰਾਂ ਤੇ ਕੀਮਤੀ ਸਾਮਾਨ ਦੀ ਤਬਾਹੀ ਕੀਤੀ ਹੈ। ਅੱਜ ਸਾਰਾ ਦਨਿ ਪਏ ਮੀਂਹ ਕਾਰਨ ਪੀੜਤਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ। ਮੀਂਹ ਕਾਰਨ ਰਾਹਤ ਕਾਰਜਾਂ ਸਣੇ ਧੱਕਾ ਬਸਤੀ ਕੋਲ ਟੁੱਟੇ ਹੋਏ ਬੰਨ੍ਹ ਨੂੰ ਬੰਨ੍ਹਣ ਵਿਚ ਵੀ ਭਾਰੀ ਰੁਕਾਵਟਾਂ ਆਈਆਂ। ਸੰਗੋਵਾਲ ਤੋਂ ਲੈ ਕੇ ਗਿਦੜਪਿੰਡੀ ਤੱਕ ਜਾਂਦੇ ਦਰਿਆ ਸਤਲੁਜ ਕਨਿਾਰੇ ਵੱਸੇ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਤੇ ਘਰਾਂ ਵਿੱਚ ਪਾਣੀ ਵੜ ਗਿਆ।
ਪਿੰਡ ਕੋਟਲੀ ਗਾਜਰਾਂ ਵਿੱਚ ਸੰਪਰਕ ਸੜਕ ਵਿਚ ਮੀਂਹ ਦੇ ਪਾਣੀ ਨੇ 100 ਫੁੱਟ ਦਾ ਪਾੜ ਪਾ ਦਿੱਤਾ। ਪਾਣੀ ਦੀ ਰਫ਼ਤਾਰ ਇੰਨ੍ਹੀ ਸੀ ਕਿ ਖੇਤਾਂ ਵਿਚਲੇ ਦਰੱਖਤ ਜੜ੍ਹਾਂ ਤੋਂ ਪੁੱਟੇ ਗਏ। ਪਾਣੀ ਪਿੰਡ ਵਿੱਚ ਪਾਏ ਹੋਏ ਸੀਵਰੇਜ ਦੇ ਪਾਈਪਾਂ ਨੂੰ ਵੀ ਰੋੜ੍ਹ ਕੇ ਲੈ ਗਿਆ। ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵੱਲੋਂ ਕੋਟਲੀ ਗਾਜਰਾਂ ਦੇ ਪੀੜਤ ਲੋਕਾਂ ਦੀ ਮਦਦ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਸੀ ਅਤੇ ਨਾ ਕੋਈ ਅਧਿਕਾਰੀ ਉੱਥੇ ਪਹੁੰਚਿਆ ਸੀ। ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਦਲਬੀਰ ਸਿੰਘ ਨੇ ਪਿੰਡ ਵਾਸੀਆਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਸਬੰਧੀ ਐਸਡੀਐਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਕਿਹਾ ਕਿ ਉਹ ਸਬੰਧਿਤ ਵਿਭਾਗਾਂ ਨੂੰ ਪਿੰਡ ਕੋਟਲੀ ਗਾਜਰਾਂ ਵਿਚ ਭੇਜ ਰਹੇ ਹਨ।
ਜਲੰਧਰ (ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਸਵੇਰੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ ਪਰ ਨੀਂਵੇ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੱਜ ਸਵੇਰੇ ਪਿੰਡ ਨੁਸੀ ਵਿਚ ਇੱਕ ਪੋਲਟਰੀ ਫਾਰਮ ਡਿੱਗ ਜਾਣ ਕਾਰਨ 3 ਹਜ਼ਾਰ ਦੇ ਕਰੀਬ ਮੁਰਗੀਆਂ ਮਰ ਗਈਆਂ। ਪੋਲਟਰੀ ਫਾਰਮ ਦੇ ਮਾਲਕ ਸੰਦੀਪ ਨੇ ਦੱਸਿਆ ਕਿ ਉਸ ਦਾ ਕਰੀਬ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੀਂਹ ਪੈਣ ਕਾਰਨ ਮਾਈ ਹੀਰਾਂ ਗੇਟ, ਲੰਮਾ ਪਿੰਡ ਚੌਂਕ, ਸੰਤੋਖਪੁਰ, ਕਿਸ਼ਨਪੁਰਾ, ਦੋਮੋਰੀਆਂ ਪੁਲ, ਇਕਹਾਰੀਪੁਲੀ, ਮੇਨ ਰੋਡ ਵੀ ਪਾਣੀ ਨਾਲ ਭਰ ਗਏ।
ਦਸੂਹਾ (ਪੱਤਰ ਪ੍ਰੇਰਕ): ਇੱਥੇ ਰਾਤ ਤੋਂ ਹੀ ਹੋ ਰਹੀ ਬਾਰਸ਼ ਕਾਰਨ ਇਲਾਕੇ ਦੇ ਸ਼ਹਿਰੀ ਤੇ ਪੇਂਡੂ ਖੇਤਰ ਪਾਣੀ ਦੀ ਮਾਰ ਹੇਠ ਆ ਗਏ ਹਨ। ਇਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੀਂਹ ਕਾਰਨ ਸ਼ਹਿਰ ਦੇ ਨੀਵੇਂ ਮੁਹੱਲਿਆਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ। ਦੂਜੇ ਪਾਸੇ ਜ਼ਿਆਦਾਤਰ ਪਿੰਡ ਪਹਿਲਾਂ ਹੀ ਮੀਂਹ ਦੇ ਪਾਣੀ ਦੀ ਮਾਰ ਹੇਠ ਆਏ ਹੋਏ ਹਨ ਜਿਥੇ ਇਮਾਰਤਾਂ ਸਣੇ ਫ਼ਸਲਾਂ ਵੀ ਤਬਾਹ ਹੋ ਗਈਆਂ ਹਨ।
ਇਸੇ ਦੌਰਾਨ ਤਲਵਾੜਾ ਸਥਿਤ ਬੀਬੀਐਮਬੀ ਪੌਂਗ ਡੈਮ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਜਾਰੀ ਹੈ।
ਅਜਨਾਲਾ (ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਤੜਕਸਾਰ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਜਿੱਥੇ ਨੀਵੀਆਂ ਜ਼ਮੀਨਾਂ ਅਤੇ ਫਸਲਾਂ ਮੁੜ ਪਾਣੀ ਵਿੱਚ ਡੁੱਬ ਗਈਆਂ, ਉੱਥੇ ਹੀ ਸ਼ਹਿਰ ਅਜਨਾਲਾ ਦੀਆਂ ਸੜਕਾਂ ਪਾਣੀ ਵਿੱਚ ਡੁੱਬਣ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਅੱਜ ਸਵੇਰੇ 6 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪਏ ਮੀਂਹ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਵਾਰਡ ਨੰਬਰ 21 ਵਿੱਚ ਤਾਂ ਸੜਕਾਂ ਉੱਪਰ ਵੀ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਾਸੀਆਂ ਨੇ ਕਿਹਾ ਕਿ ਜੇ ਪਹਿਲਾਂ ਹੀ ਡਰੇਨੇਜ਼ ਸਿਸਟਮ ਨੂੰ ਸੁਚਾਰੂ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈਂਦਾ।
ਡੇਰਾ ਬਾਬਾ ਨਾਨਕ (ਨਿੱਜੀ ਪੱਤਰ ਪ੍ਰੇਰਕ): ਪਾਕਿਸਤਾਨ ਵਾਲੇ ਪਾਸੇ ਧੁੱਸੀ ’ਚ ਪਾੜ ਪੈਣ ਕਾਰਨ ਕਰਤਾਰਪੁਰ ਕੋਰੀਡੋਰ ਨਾਲ ਲੱਗਦੀ ਧੁੱਸੀਂ ਨੇੜੇ ਪਾਣੀ ਆਉਣ ਅਤੇ ਅੱਜ ਸਵੇਰ ਤੋਂ ਭਾਰੀ ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਡੀਸੀ ਨੇ ਕਿਹਾ ਕਿ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਯਤਨ ਜਾਰੀ ਹਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਇੱਥੇ ਸ਼ਨਿੱਚਰਵਾਰ ਨੂੰ ਪਏ ਭਰਵੇਂ ਮੀਂਹ ਜਿੱਥੇ ਨੇ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ, ਉੱਥੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਕਈ ਘੰਟੇ ਹੋਈ ਬਰਸਾਤ ਨੇ ਹਰ ਪਾਸੇ ਪਾਣੀ ਭਰ ਦਿੱਤਾ ਸੜਕ ’ਤੇ ਪਾਣੀ ਜਮ੍ਹਾ ਹੋਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬਰਸਾਤ ਕਾਰਨ ਅੱਜ ਸੜਕਾਂ ’ਤੇ ਦੋ ਪਹੀਆ ਵਾਹਨਾਂ ਨਾਲੋਂ ਚਾਰ ਪਹੀਆ ਵਾਹਨਾਂ ਦੀ ਗਿਣਤੀ ਜ਼ਿਆਦਾ ਰਹੀ। ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ’ਚ ਦਿੱਕਤ ਪੇਸ਼ ਆਈ।
ਤਰਨ ਤਾਰਨ (ਪੱਤਰ ਪ੍ਰੇਰਕ): ਭਰਵੇਂ ਮੀਂਹ ਕਾਰਨ ਅੱਜ ਤਰਨ ਤਾਰਨ ਸ਼ਹਿਰ ਦੀਆਂ ਸੜਕਾਂ, ਗਲੀਆਂ, ਬਾਜ਼ਾਰਾਂ ਆਦਿ ਵਿੱਚ ਦਨਿ ਭਰ ਪਾਣੀ ਭਰਿਆ ਰਿਹਾ ਤੇ ਲੋਕ ਪ੍ਰੇਸ਼ਾਨ ਹੁੰਦੇ ਰਹੇ।

Advertisement

ਢਿੱਗਾਂ ਡਿੱਗਣ ਕਾਰਨ ਕਮਾਹੀ ਦੇਵੀ ਸੰਸਾਰਪੁਰ ਸੜਕ ਬੰਦ
ਤਲਵਾੜਾ (ਪੱਤਰ ਪ੍ਰੇਰਕ): ਕੰਢੀ ਖ਼ੇਤਰ ’ਚ ਪਏ ਮੋਹਲੇਧਾਰ ਮੀਂਹ ਕਾਰਨ ਨੀਮ ਪਹਾੜੀ ਇਲਾਕਾ ਜਲ-ਥਲ ਹੋ ਗਿਆ। ਖੱਡਾਂ ’ਚ ਹੜ੍ਹ ਆਉਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਪਿੰਡ ਸਧਾਣੀ ਦਾ ਇੱਕ ਮਾਤਰ ਸੰਪਰਕ ਮਾਰਗ ਪਾਣੀ ’ਚ ਰੁੜ੍ਹ ਗਿਆ ਹੈ। ਤਲਵਾੜਾ ਦੌਲਤਪੁਰ ਮੁਖ ਸੜਕ ਮਾਰਗ ’ਤੇ ਪੈਂਦੇ ਬਰਿੰਗਲੀ, ਅਮਰੋਹ, ਨੰਗਲ ਖਨੌੜਾ, ਰਾਮਗੜ੍ਹ ਸੀਕਰੀ, ਸਧਾਣੀ ਆਦਿ ਪਿੰਡਾਂ ਦੀਆਂ ਖੱਡਾਂ ’ਚ ਹੜ੍ਹ ਆਏ। ਕਮਾਹੀ ਦੇਵੀ ਸੰਸਾਰਪੁਰ ਮਾਰਗ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਸਵਾਂ ਦਰਿਆ ’ਚ ਕਈ ਸਾਲਾਂ ਮਗਰੋਂ ਆਏ ਭਾਰੀ ਮਾਤਰਾ ’ਚ ਪਾਣੀ ਕਾਰਨ ਕਈ ਆਵਾਰਾ ਪਸ਼ੂ ਹੜ੍ਹ ’ਚ ਫਸ ਗਏ ਸਨ, ਬੀਬੀਐਮਬੀ ਫਾਈਰ ਸਰਵਿਸ ਤੇ ਹਿਮਾਚਲ ਪ੍ਰਦੇਸ਼ ਦੀ ਵਾਟਰ ਸਪੋਰਟਸ ਟੀਮ ਨੇ ਉਨ੍ਹਾਂ ਨੂੰ ਬਾਹਰ ਕੱਢਿਆ।

Advertisement
Advertisement