ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਪ੍ਰਭਾਵਿਤ ਪਿੰਡਾਂ ’ਚੋਂ ਚੱਲ ਕੇ ਸੁਲਤਾਨਪੁਰ ਲੋਧੀ ਪੁੱਜਿਆ ‘ਹਰਾ ਨਗਰ ਕੀਰਤਨ’

11:14 AM Nov 19, 2023 IST
ਨਗਰ ਕੀਰਤਨ ਦੌਰਾਨ ਬੂਟੇ ਵੰਡਦੇ ਹੋਏ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ।

ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਨਵੰਬਰ
ਪੰਜਾਬ ਦੇ ਪਹਿਲੇ ‘ਹਰੇ ਨਗਰ ਕੀਰਤਨ’ ਦੌਰਾਨ ਪੰਜ ਹਜ਼ਾਰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਗੁਰੂ ਨਾਨਕ ਦੇਵ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਹਿਲਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਿੰਡ ਜਾਨੀਆ ਤੋਂ ਸ਼ੁਰੂ ਹੋਇਆ। ਇਹ ਨਗਰ ਕੀਰਤਨ ਹੜ੍ਹ ਨਾਲ ਪ੍ਰਭਾਵਿਤ ਹੋਏ 16 ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਪਵਿੱਤਰ ਵੇਈਂ ਦੇ ਕੰਢੇ ਕੰਢੇ ਨਿਰਮਲ ਕੁਟੀਆ ਸੁਲਨਤਾਪੁਰ ਲੋਧੀ ਪਹੁੰਚਿਆ। ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਦੌਰਾਨ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਪੰਜ ਹਜ਼ਾਰ ਦੇ ਕਰੀਬ ਫਲਦਾਰ ਤੇ ਦਵਾਈ ਦੇ ਗੁਣਾਂ ਵਾਲੇ ਬੂਟੇ ਵੰਡੇ ਗਏ। ਸੰਤ ਸੀਚੇਵਾਲ ਸਗਤਾਂ ਨੂੰ ਬੂਟੇ ਲਾਉਣ ਦੇ ਨਾਲ ਨਾਲ ਇਨ੍ਹਾਂ ਦੀ ਸੰਭਾਲ ਦੀ ਵੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਸਵਾ ਚਾਰ ਮਹੀਨੇ ਇਹ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਸੀ। ਇਨ੍ਹਾਂ ਪਿੰਡਾਂ ਦੀ ਝੋਨੇ ਦੀ ਫ਼ਸਲ ਵੀ ਤਬਾਹ ਹੋ ਚੁੱਕੀ ਸੀ। ਪੰਜਾਬ ਦੇ ਲੋਕਾਂ ਨੇ ਇੱਕਜੁੱਟ ਹੋ ਕੇ ਧੁੱਸੀ ਬੰਨ੍ਹਾਂ ਦੇ ਦੋਵਾਂ ਬੰਨ੍ਹਾਂ ਵਿੱਚ ਪਏ ਪਾੜ ਨੂੰ ਰਿਕਾਰਡ ਸਮੇਂ ਵਿੱਚ ਬੰਨ੍ਹ ਕੇ ਬਹੁਤੇ ਕਿਸਾਨਾਂ ਦੀਆਂ ਹੋਰ ਫ਼ਸਲਾਂ ਤਬਾਹ ਹੋਣ ਤੋਂ ਬਚਾ ਲਈਆਂ ਸਨ। ਪੰਜਾਬੀਆਂ ਦੇ ਇਸ ਏਕੇ ਨੇ ਇਸ ਇਲਾਕੇ ਦੇ ਕਿਸਾਨਾਂ ਤੇ ਹੋਰ ਲੋਕਾਂ ਦੇ ਜੀਵਨ ਨੂੰ ਕੁੁੱਝ ਮਹੀਨਿਆਂ ਵਿੱਚ ਹੀ ਮੁੜ ਤੋਂ ਲੀਹਾਂ ’ਤੇ ਲਿਆ ਦਿੱਤਾ ਸੀ। ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਿੰਡ ਜਾਨੀਆਂ ਤੋਂ ਜਾਨੀਆਂ ਚਾਹਲ, ਮੁਰਾਜਵਾਲਾ, ਮੁੰਡੀ ਕਾਸੂ, ਭਾਨੇਵਾਲ, ਗੱਟਾ ਮੁੰਡੀ ਕਾਸੂ, ਲੱਖੂ ਦੀਆਂ ਛੰਨਾਂ, ਨੱਲ੍ਹ, ਨਸੀਰਪੁਰ, ਗਿਦੜਪਿੰਡੀ, ਵਾਟਾਂਵਾਲੀ ਖੁਰਦ, ਵਾਟਾਂਵਾਲੀ ਕਲਾਂ, ਸ਼ੇਰਪੁਰ ਸੱਧਾ, ਸ਼ਾਹਵਾਲਾ ਅੰਦਰੀਸਾ, ਭਾਗੋ ਆਰਈਆਂ, ਗੁਰਦੁਆਰਾ ਹੱਟ ਸਾਹਿਬ ਅਤੇ ਗੁਰਦੁਆਰਾ ਬੇਰ ਸਾਹਿਬ ਤੋਂ ਤਲਵੰਡੀ ਚੌਧਰੀਆਂ ਪੁਲ ਤੋਂ ਵੇਈਂ ਕਿਨਾਰੇ ਹੁੰਦਾ ਹੋਇਆ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਵਿੱਚ ਆ ਕੇ ਸੰਪੂਰਨ ਹੋਇਆ। ਪਿੰਡਾਂ ਦੀ ਸੰਗਤ ਵੱਲੋਂ ਲੰਗਰ ਪਾਣੀ ਦਾ ਵੀ ਪ੍ਰਬੰਧ ਵੀ ਕੀਤਾ ਗਿਆ।
ਇਸ ਨਗਰ ਕੀਰਤਨ ਦੌਰਾਨ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ਼ੁਸ਼ੀਲ ਰਿੰਕੂ, ਸੰਤ ਸੁਖਜੀਤ ਸਿੰਘ, ਰਤਨ ਸਿੰਘ ਕਾਕੜ ਕਲਾਂ ਤੋਂ ਇਲਾਵਾ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਬੱਚੇ ਸ਼ਾਮਲ ਰਹੇ। ਸੰਤ ਅਵਤਾਰ ਸਿੰਘ ਯਾਦਗਾਰੀ ਗਤਕਾ ਅਖਾੜੇ ਦੇ ਬੱਚਿਆਂ ਨੇ ਗਤਕੇ ਦੇ ਜ਼ੋਹਰ ਦਿਖਾਏ ਗਏ। ਇਸ ਨਗਰ ਕੀਰਤਨ ਦੇ ਸੁਲਤਾਨਪੁਰ ਲੋਧੀ ਪਹੁੰਚਣ ਨਾਲ ਹੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਆਰੰਭ ਹੋ ਗਏ ਹਨ।

Advertisement

Advertisement