ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਹਰ ਦੇਸ਼ ਤਿਰੰਗਾ’ ਯਾਤਰਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਵਾਨਾ

08:15 AM Aug 17, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਭਾਰਤੀ ਕੌਸ਼ਲ ਵਿਕਾਸ ਕੌਂਸਲ (ਆਈਐੱਸਡੀਸੀ) ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਗਠਨਾਂ ਦੇ ਨਾਲ 193 ਦੇਸ਼ਾਂ ’ਚੋਂ ਲੰਘਣ ਵਾਲੀ ‘ਹਰ ਦੇਸ਼ ਤਿਰੰਗਾ-ਏਕਤਾ ਦਾ ਸਫਰ’ ਯਾਤਰਾ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਵਾਨਾ ਕੀਤਾ। ਇਸ ਮੌਕੇ ਕੌਂਸਲ ਦੇ ਡਾਇਰੈਕਟਰ ਜੇਪੀਐੱਸ ਸਾਹਨੀ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ। ਇਸ ਕਿਸਮ ਦੀ ਪਹਿਲੀ ਯਾਤਰਾ 193 ਦੇਸ਼ਾਂ ’ਚੋਂ ਲੰਘਦਿਆਂ ਏਕੇ ਦਾ ਸੰਦੇਸ਼ ਦੇਵੇਗੀ। ਕਾਲਕਾ ਨੇ ਦੱਸਿਆ ਕਿ ਇਸ ਯਾਤਰਾ ਲਈ ਆਈਸੀਐੱਮਈਆਈ, ਏਏਐੱਫਟੀ, ਵਰਲਡ ਸਿੱਖ ਚੈਂਬਰ ਆਫ ਕਾਮਰਸ, ਏਆਰਆਈਐੱਸਈ, ਸੰਯੁਕਤ ਰਾਸ਼ਟਰ ਆਪਦਾ ਜ਼ੋਖ਼ਮ ਦਫਤਰ, ਇੰਟਰਨੈਸ਼ਨਲ ਰੋਡ ਫੈਡਰੇਸ਼ਨ ਤੇ ਹੋਰ ਸੰਸਥਾਵਾਂ ਵੀ ਯਾਤਰਾ ਲਈ ਸਹਿਯੋਗ ਦੇ ਰਹੀਆਂ ਹਨ।

Advertisement

Advertisement