ਰਣਵੀਰ ਸਿੰਘ ਵੱਲੋਂ ਦੀਪਿਕਾ ਨੂੰ ਵਿਆਹ ਵਰ੍ਹੇਗੰਢ ਦੀਆਂ ਮੁਬਾਰਕਾਂ
ਮੁੰਬਈ: ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਨ ਦੇ ਵਿਆਹ ਦੇ ਛੇ ਵਰ੍ਹੇ ਮੁਕੰਮਲ ਹੋ ਗਏ ਹਨ। ਦੋਵਾਂ ਨੇ ਇਕ-ਦੂਜੇ ਨੂੰ ਵਿਆਹ ਵਰ੍ਹੇਗੰਢ ਦੀਆਂ ਖਾਸ ਤਰੀਕਿਆਂ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਣਵੀਰ ਨੇ ਇੰਸਟਾਗ੍ਰਾਮ ’ਤੇ ਆਪਣੀ ਪਤਨੀ ਦੀਪਿਕਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਲੜੀ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਵਿੱਚੋਂ ਇਕ ਵਿੱਚ ਦੀਪਿਕਾ ਨੂੰ ਆਈਸ ਕਰੀਮ ਤੇ ਦੂਜੀ ਵਿੱਚ ਮਠਿਆਈ ਖਾਂਦਿਆਂ ਦੇਖਿਆ ਜਾ ਸਕਦਾ ਹੈ। ਰਣਵੀਰ ਨੇ ਕੁਝ ਤਸਵੀਰਾਂ ਆਪਣੇ ਵਿਆਹ ਦੀਆਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਇਹ ਤਸਵੀਰਾਂ ਸ਼ੇਅਰ ਕਰਦਿਆਂ ਪਿਆਰ ਭਰੀ ਕੈਪਸ਼ਨ ਵੀ ਲਿਖੀ ਹੈ। ਉਸ ਨੇ ਲਿਖਿਆ, ‘ਹਰ ਦਿਨ ਪਤਨੀ ਦੀ ਸ਼ਲਾਘਾ ਕਰਨ ਵਾਲਾ ਦਿਨ ਹੈ ਪਰ ਅੱਜ ਖਾਸ ਦਿਨ ਹੈ #ਹੈਪੀ ਐਨੀਵਰਸਿਰੀ @ਦੀਪਿਕਾ ਪਾਦੂਕੋਨ ਆਈ ਲਵ ਯੂ।’ ਰਣਵੀਰ ਨੇ ਦੀਪਿਕਾ ਨੂੰ ਛੇਵੀਂ ਵਿਆਹ ਦੀ ਵਰ੍ਹੇਗੰਢ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਦੀਪਿਕਾ ਨੇ ਵੀ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ਸਾਂਝੀ ਕਰ ਕੇ ਆਪਣੇ ਪਤੀ ਲਈ ਪਿਆਰ ਦਾ ਇਜ਼ਹਾਰ ਕੀਤਾ ਹੈ। -ਏਐੱਨਆਈ