ਨਵੀਂ ਦਿੱਲੀ, 31 ਜੁਲਾਈਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬੀਮਾ ਪ੍ਰੀਮੀਅਮ ’ਤੇ ਲੱਗਦਾ 18 ਫ਼ੀਸਦ ਜੀਐੱਸਟੀ ਹਟਾਉਣ ਦੀ ਅਪੀਲ ਕਰਨ ਤੋਂ ਖੁਸ਼ ਹਨ। ਕਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ’ਚ ਬਜਟ ’ਤੇ ਬਹਿਸ ਦੌਰਾਨ ਬੀਮਾ ਪ੍ਰੀਮੀਅਮਾਂ ਤੋਂ ਜੀਐੱਸਟੀ ਹਟਾਉਣ ਦਾ ਸੁਝਾਅ ਦਿੱਤਾ ਸੀ। ਚਿਦੰਬਰਮ ਨੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਕਿ ਕੈਬਨਿਟ ਮੰਤਰੀ ਸ੍ਰੀ ਗਡਕਰੀ ਨੇ ਜੀਵਨ ਤੇ ਮੈਡੀਕਲ ਬੀਮਾ ਪ੍ਰੀਮੀਅਮਾਂ ’ਤੋਂ 18 ਫੀਸਦ ਜੀਐੱਸਟੀ ਹਟਾਉਣ ਜਿਸ ਦਾ ਮੈਂ ਲੰਘੇ ਦਿਨ ਸਦਨ ’ਚ ਸੁਝਾਅ ਦਿੱਤਾ ਸੀ, ਦਾ ਸਮਰਥਨ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਦੇਸ਼ ’ਚ ਬਹੁਤ ਘੱਟ ਲੋਕਾਂ ਬੀਮਾ ਕਰਵਾਉਂਦੇ ਹਨ ਤੇ ਸਾਡੇ ਵੱਲੋਂ ਲੋਕਾਂ ਨੂੰ ਆਪਣਾ ਬੀਮਾ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।’’ -ਪੀਟੀਆਈ