ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ-20 ਵਿਸ਼ਵ ਕੱਪ ਟੀਮ ’ਚ ਮੇਰੇ ਹਲਕੇ ਨੂੰ ਨੁਮਾਇੰਦਗੀ ਮਿਲਣ ’ਤੇ ਖੁਸ਼ ਹਾਂ: ਥਰੂਰ

07:54 AM May 02, 2024 IST
ਸੰਜੂ ਸੈਮਸਨ ਸ਼ਸ਼ੀ ਥਰੂਰ

ਨਵੀਂ ਦਿੱਲੀ: ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਸੰਜੂ ਸੈਮਸਨ ਦੀ ਚੋਣ ਤੋਂ ਖੁਸ਼ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਕੇਰਲਾ ’ਚ ਉਨ੍ਹਾਂ ਦੇ ਲੋਕ ਸਭਾ ਹਲਕਾ ਖੇਤਰ ਤਿਰੂਵਨੰਤਪੁਰਮ ਦਾ ਇਹ ਵਿਕਟਕੀਪਰ ਚੋਣ ਦਾ ਹੱਕਦਾਰ ਸੀ। ਭਾਰਤ ਨੇ ਜੂਨ ਮਹੀਨੇ ਅਮਰੀਕਾ ’ਚ ਹੋਣ ਵਾਲੇ ਵਿਸ਼ਵ ਕੱਪ ਲਈ ਲੰਘੇ ਦਿਨ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਸੈਮਸਨ ਨੂੰ ਟੀਮ ’ਚ ਰਿਸ਼ਭ ਪੰਤ ਤੋਂ ਬਾਅਦ ਦੂਜੇ ਵਿਕਟਕੀਪਰ ਵਜੋਂ ਥਾਂ ਦਿੱਤੀ ਗਈ ਹੈ। ਟੀਮ ਦੀ ਅਗਵਾਈ ਰੋਹਿਤ ਸ਼ਰਮਾ ਕਰੇਗਾ। ਥਰੂਰ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਬੀਸੀਸੀਆਈ ਚੋਣਕਰਤਾਵਾਂ ਨੂੰ ਟੀ-20 ਵਿਸ਼ਵ ਕੱਪ-2024 ਲਈ ਸ਼ਾਨਦਾਰ ਟੀਮ ਚੁਣਨ ’ਤੇ ਵਧਾਈ। ਇਸ ਗੱਲ ਦੀ ਖ਼ੁਸ਼ੀ ਹੈ ਕਿ ਮੇਰੇ ਲੋਕ ਸਭਾ ਹਲਕੇ ਦੀ ਵਿਸ਼ਵ ਕੱਪ ’ਚ ਨੁਮਾਇੰਦਗੀ ਹੋਵੇਗੀ ਕਿਉਂਕਿ ਸੰਜੂ ਸੈਮਸਨ ਨੂੰ ਟੀਮ ’ਚ ਚੁਣਿਆ ਗਿਆ ਹੈ। ਇਹ ਟੀਮ ਖ਼ਿਤਾਬ ਜਿੱਤੇਗੀ।’’ ਦੱਸਣਯੋਗ ਹੈ ਕਿ ਪਿਛਲੇ ਸਾਲ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਲਈ ਟੀਮ ’ਚ ਸੰਜੂ ਸੈਮਸਨ ਦੀ ਚੋਣ ਨਾ ਹੋਣ ’ਤੇ ਥਰੂਰ ਨੇ ਕਾਫੀ ਆਲੋਚਨਾ ਕੀਤੀ ਸੀ। -ਪੀਟੀਆਈ

Advertisement

Advertisement
Advertisement