ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੈਪੀ ਸੰਧੂ ਸਰਬਸੰਮਤੀ ਨਾਲ ਟਰੱਕ ਯੂਨੀਅਨ ਪੰਜਾਬ ਦੇ ਮੁੜ ਪ੍ਰਧਾਨ ਚੁਣੇ

04:34 PM Feb 04, 2024 IST

ਸਰਬਜੀਤ ਗਿੱਲ
ਫਿਲੌਰ, 4 ਫਰਵਰੀ
ਪੰਜਾਬ ਭਰ ਵਿਚੋਂ ਇਕੱਠੀਆਂ ਹੋਈਆਂ 72 ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਹੈਪੀ ਸੰਧੂ ਨੂੰ ਮੁੜ ਪੰਜਾਬ ਪ੍ਰਧਾਨ ਚੁਣ ਲਿਆ ਹੈ। ਇਹ ਚੋਣ ਸਥਾਨਕ ਟਰੱਕ ਯੂਨੀਅਨ ਵਲੋਂ ਕੀਤੇ ਪ੍ਰਬੰਧਾਂ ਤਹਿਤ ਕਰਵਾਈ ਗਈ। ਸਥਾਨਕ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਪੋਲਾ ਨੇ ਦੱਸਿਆ ਕਿ ਸਥਾਨਕ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕਰਵਾਈ ਚੋਣ ਦੌਰਾਨ ਹੈਪੀ ਸੰਧੂ ਨੂੰ ਨਿਰਵਿਰੋਧ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਬਿਨਾਂ 31 ਮੈਂਬਰੀ ਕੋਰ ਕਮੇਟੀ ਦੀ ਚੋਣ ਵੀ ਕੀਤੀ ਗਈ। ਇਹ ਕੋਰ ਕਮੇਟੀ ਅੱਗੋਂ ਆਪਣੀ ਮੀਟਿੰਗ ਕਰਕੇ ਆਪਣੇ ਹੋਰ ਅਹੁਦੇਦਾਰ ਚੁਣੇਗੀ। ਚੋਣ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਸੰਧੂ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਟਰੱਕਾਂ ਵਾਲੇ ਵੀਰਾਂ ਦੇ ਹਰ ਜਾਇਜ਼ ਸੰਘਰਸ਼ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ‘ਹਿੱਟ ਐਂਡ ਰਨ’ ਕਾਨੂੰਨ ਰੱਦ ਕਰਨ ਦੀ ਮੰਗ ਕਰਦਾ ਹੈ। ਮੁੜ ਚੁਣੇ ਗਏ ਪ੍ਰਧਾਨ ਹੈਪੀ ਸੰਧੂ ਨੇ ਸਮੁੱਚੀਆਂ ਟਰੱਕ ਯੂਨੀਅਨਾਂ ਨੂੰ 16 ਫਰਵਰੀ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਡੱਟਵੀਂ ਹਮਾਇਤ ਤੇ ਸ਼ਮੂਲੀਅਤ ਦੀ ਅਪੀਲ ਵੀ ਕੀਤੀ।

Advertisement

Advertisement