ਰਵੀਨਾ ਟੰਡਨ ਤੇ ਸੁਨੀਲ ਸ਼ੈੱਟੀ ਵੱਲੋਂ ਲੋਹੜੀ ਦੀਆਂ ਮੁਬਾਰਕਾਂ
06:37 AM Jan 14, 2025 IST
Advertisement
ਮੁੰਬਈ:
Advertisement
ਲੋਹੜੀ ਦੇ ਮੌਕੇ ’ਤੇ ਬੌਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕੀਤੇ ਹਨ ਜਿਸ ਵਿਚ ਫਿਲਮ ਸਨਅਤ ਦੀਆਂ ਕਈ ਹੋਰ ਉੱਘੀਆਂ ਹਸਤੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਭਾਗਿਆਸ੍ਰੀ ਨੂੰ ਵੀ ਦੇਖਿਆ ਜਾ ਸਕਦਾ ਹੈ। ਇਸ ਦੀ ਕੈਪਸ਼ਨ ਵਿਚ ਰਵੀਨਾ ਨੇ ਲਿਖਿਆ, ‘ਲੋਹੜੀ ਦੀਆਂ ਲੱਖ ਲੱਖ ਵਧਾਈਆਂ!!!!’ ਉਸ ਨੇ ਇਸ ਨਾਲ ਰੈੱਡ ਹਾਰਟ ਇਮੋਜੀ ਵੀ ਸ਼ੇਅਰ ਕੀਤੀ ਹੈ। ਇਸ ਮੌਕੇ ਬੌਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਨੇ ਵੀ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਹਨ। ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਆਓ ਮਿਲ ਕੇ ਨਵੀਂ ਸ਼ੁਰੂਆਤ ਕਰੀਏ ਅਤੇ ਵਾਢੀ ਦੇ ਮੌਸਮ ਦਾ ਜਸ਼ਨ ਮਨਾਈਏ, ਲੋਹੜੀ ਮੁਬਾਰਕ।’ -ਏਐੱਨਆਈ
Advertisement
Advertisement