ਰਿਤੇਸ਼ ਤੇ ਜੈਨੇਲੀਆ ਵੱਲੋਂ ਪੁੱਤਰ ਰਾਹਿਲ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ
ਮੁੰਬਈ: ਬੌਲੀਵੁਡ ਅਦਾਕਾਰ ਜੋੜੀ ਰਿਤੇਸ਼ ਅਤੇ ਜੈਨੇਲੀਆ ਦੇਸ਼ਮੁਖ ਦਾ ਪੁੱਤਰ ਰਾਹਿਲ ਅੱਠ ਸਾਲਾਂ ਦਾ ਹੋ ਗਿਆ ਹੈ। ਇਸ ਮੌਕੇ ਮਾਪਿਆਂ ਨੇ ਆਪਣੀ ਲੜਕੇ ਦੀ ਪੋਸਟ ਸ਼ੇਅਰ ਕਰ ਕੇ ਉਸ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਉਸ ਪ੍ਰਤੀ ਆਪਣਾ ਸਨੇਹ ਪ੍ਰਗਟਾਇਆ। ਰਿਤੇਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਬੇਟੇ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਤੇ ਇਸ ਦੀ ਕੈਪਸ਼ਨ ਵਿੱਚ ਲਿਖਿਆ, ‘ਮੇਰੇ ਪਿਆਰੇ ਬੱਚੇ ਰਾਹਿਲ, ਮੈਨੂੰ ਇਹ ਸਿਖਾਉਣ ਲਈ ਤੁਹਾਡਾ ਧੰਨਵਾਦ ਕਿ ਹਰ ਚੀਜ਼ ਸੰਪੂਰਨ ਨਹੀਂ ਹੁੰਦੀ, ਪਰ ਜੋ ਤੁਸੀਂ ਕਰਦੇ ਹੋ, ਉਸ ਵਿੱਚ ਹੀ ਆਨੰਦ ਮਾਣਨਾ ਚਾਹੀਦਾ ਹੈ। ਤੁਸੀਂ ਰੌਸ਼ਨੀ ਹੋ, ਸਾਡੀ ਜ਼ਿੰਦਗੀ ਦਾ ਜਾਦੂ। ਜਨਮਦਿਨ ਮੁਬਾਰਕ ਬੇਟਾ!!!’ ਇਸ ਤੋਂ ਇਲਾਵਾ ਜੈਨੇਲੀਆ ਨੇ ਵੀ ਆਪਣੇ ਬੱਚੇ ਲਈ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕੁਝ ਲਿਖਿਆ ਹੈ ਤੇ ਇਸ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤਾ ਹੈ। ਇਸ ਵੀਡੀਓ ਵਿੱਚ ਉਹ ਬਾਗ਼ ਵਿੱਚ ਸੈਰ ਕਰਦਿਆਂ ਰਾਹਿਲ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਪਿਆਰ ਜਤਾਉਂਦੀ ਦਿਖਾਈ ਦੇ ਰਹੀ ਹੈ। -ਏਐੱਨਆਈ