ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਨਿਲ ਕਪੂਰ, ਸੋਨਮ ਵੱਲੋਂ ਸੰਜੈ ਕਪੂਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ

07:42 AM Oct 18, 2024 IST

ਮੁੰਬਈ:

Advertisement

ਅਦਾਕਾਰ ਸੰਜੈ ਕਪੂਰ ਨੇ ਅੱਜ ਆਪਣਾ 59ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਉਸ ਦੇ ਭਰਾ ਅਨਿਲ ਕਪੂਰ ਨੇ ਇੰਸਟਾਗ੍ਰਾਮ ’ਤੇ ਸੰਜੈ ਨਾਲ ਤਸਵੀਰ ਸਾਂਝੀ ਕਰਦਿਆਂ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਸ ਦੀ ਭਤੀਜੀ ਅਤੇ ਅਨਿਲ ਕਪੂਰ ਦੀ ਧੀ, ਸੋਨਮ ਕਪੂਰ ਨੇ ਵੀ ਆਪਣੇ ਚਾਚੇ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਸ ਨੇ ਲਿਖਿਆ, ‘ਜਨਮ ਦਿਨ ਮੁਬਾਰਕ ਚਾਚੂ।’ ਸੰਜੈ ਕਪੂਰ ਜੋ ਜ਼ਿਆਦਾਤਰ ਓਟੀਟੀ ’ਤੇ ਆਪਣਾ ਕੰਮ ਕਰਦਾ ਹੈ, ਉਸ ਨੂੰ ਆਖਰੀ ਵਾਰ ਫ਼ਿਲਮ ‘ਮਰਡਰ ਮੁਬਾਰਕ’ ਵਿੱਚ ਦੇਖਿਆ ਗਿਆ ਸੀ। ਉਧਰ, ਅਨਿਲ ਕਪੂਰ, ਨੂੰ ਹਾਲ ਹੀ ਵਿੱਚ ਸਟ੍ਰੀਮਿੰਗ ਰਿਐਲਿਟੀ ਸ਼ੋਅ ‘ਬਿਗ ਬੌਸ ਓਟੀਟੀ’ ਦੇ ਤੀਜੇ ਸੀਜ਼ਨ ਦੀ ਮੇਜ਼ਬਾਨੀ ਕਰਦੇ ਹੋਏ ਦੇਖਿਆ ਗਿਆ ਸੀ। ਉਹ ਐੱਨਟੀਆਰ ਜੂਨੀਅਰ ਅਤੇ ਰਿਤਿਕ ਰੋਸ਼ਨ ਨਾਲ ਫ਼ਿਲਮ ‘ਵਾਰ 2’ ਅਤੇ ਆਲੀਆ ਭੱਟ ਅਤੇ ਸ਼ਰਵਰੀ ਨਾਲ ਫ਼ਿਲਮ ‘ਅਲਫ਼ਾ’ ਵਿੱਚ ਨਜ਼ਰ ਆਵੇਗਾ। ਦੋਵੇਂ ਫ਼ਿਲਮਾਂ ਵਾਈਆਰਐੱਫ ਦੇ ਝੂਠੇ ਜਾਸੂਸੀ-ਬ੍ਰਹਿਮੰਡ ਨਾਲ ਸਬੰਧਤ ਹਨ। -ਆਈਏਐੱਨਐੱਸ

ਸ਼ਿਲਪਾ ਸ਼ੈਟੀ ਨੇ ਵੀ ਤਸਵੀਰ ਸਾਂਝੀ ਕੀਤੀ

ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ’ਤੇ ਸੰਜੈ ਅਤੇ ਫਰਾਹ ਖ਼ਾਨ ਨਾਲ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, ‘ਜਨਮ ਦਿਨ ਮੁਬਾਰਕ ਸੰਜੈ।’ ਸੰਜੈ ਕਪੂਰ ਨੇ 1995 ਵਿੱਚ ਅਦਾਕਾਰਾ ਤੱਬੂ ਨਾਲ ਫ਼ਿਲਮ ‘ਪ੍ਰੇਮ’ ਨਾਲ ਫ਼ਿਲਮ ਸਨਅਤ ਵਿੱਚ ਸ਼ੁਰੂਆਤ ਕੀਤੀ ਸੀ। ਸੰਜੈ ਦਾ ਵਿਆਹ ਮਹੀਪ ਕਪੂਰ ਨਾਲ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ- ਸ਼ਨਾਇਆ ਅਤੇ ਜਹਾਂ। -ਏਐੱਨਆਈ

Advertisement

Advertisement