For the best experience, open
https://m.punjabitribuneonline.com
on your mobile browser.
Advertisement

ਕਰੀਨਾ ਕਪੂਰ ਵੱਲੋਂ ਪਿਤਾ ਨੂੰ ਜਨਮ ਦਿਨ ਦੀ ਮੁਬਾਰਕਬਾਦ

08:55 AM Feb 16, 2024 IST
ਕਰੀਨਾ ਕਪੂਰ ਵੱਲੋਂ ਪਿਤਾ ਨੂੰ ਜਨਮ ਦਿਨ ਦੀ ਮੁਬਾਰਕਬਾਦ
Advertisement

ਮੁੰਬਈ: ਉੱਘੇ ਅਦਾਕਾਰ ਰਣਧੀਰ ਕਪੂਰ ਦਾ ਅੱਜ ਜਨਮ ਦਿਨ ਹੈ ਅਤੇ ਕਰੀਨਾ ਕਪੂਰ ਨੇ ਆਪਣੇ ਪਿਤਾ ਲਈ ਅੱਜ ਦਾ ਦਿਨ ਖਾਸ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਕਰੀਨਾ ਨੇ ਆਪਣੇ ਪਿਤਾ ਦੀਆਂ ਉਨ੍ਹਾਂ ਦੇ ਦੋਹਤਿਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਕਰੀਨਾ ਨੇ ਕੈਪਸ਼ਨ ਵਿੱਚ ਲਿਖਿਆ, ‘‘ਜ਼ਿੰਦਗੀ ਦੀ ਜੱਫ਼ੀ... ਨਾਨਾ ਅਤੇ ਮੇਰੇ ਪਾਪਾ ਨੂੰ ਜਨਮ ਦਿਨ ਦੀਆਂ ਵਧਾਈਆਂ। ਮੈਂ ਆਪਣੇ ਪਿਤਾ ਵਰਗੀ ਹਾਂ।’’ ਰਿਧਿਮਾ ਕਪੂਰ ਨੇ ਵੀ ਰਣਧੀਰ ਕਪੂਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਸਬਾ ਪਟੌਦੀ ਨੇ ਕਿਹਾ, ‘‘ਜਨਮ ਦਿਨ ਮੁਬਾਰਕ।’’ ਰਣਧੀਰ ਕਪੂਰ ਫਿਲਮਸਾਜ਼ ਅਤੇ ਅਦਾਕਾਰ ਰਾਜ ਕਪੂਰ ਦੇ ਪੁੱਤਰ ਹਨ। ਰਣਧੀਰ ਨੇ ਫਿਲਮ ‘ਕਲ ਆਜ ਔਰ ਕਲ’ ਰਾਹੀਂ ਅਦਾਕਾਰੀ ਅਤੇ ਨਿਰਦੇਸ਼ਨ ਦੀ ਦੁਨੀਆ ਵਿੱਚ ਪੈਰ ਧਰਿਆ ਸੀ। ਉਸ ਨੇ ‘ਜੀਤ’, ‘ਹਮ ਰਾਹੀ’, ‘ਜਵਾਨੀ ਦੀਵਾਨੀ’, ‘ਲਫੰਗੇ’, ‘ਪੌਂਗਾ ਪੰਡਿਤ’, ‘ਰਾਮਪੁਰ ਕਾ ਲਕਸ਼ਮਨ’ ਅਤੇ ‘ਹਾਥ ਕੀ ਸਫ਼ਾਈ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਰਣਧੀਰ ਨੇ 1971 ਵਿੱਚ ਬਬੀਤਾ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਦੀਆਂ ਦੋ ਧੀਆਂ ਕਰੀਨਾ ਅਤੇ ਕ੍ਰਿਸ਼ਮਾ ਹਨ। ਕਰੀਨਾ ‘ਦਿ ਕਰਿਊ’ ਵਿੱਚ ਕ੍ਰਿਤੀ ਸੈਨਨ, ਤੱਬੂ ਅਤੇ ਦਿਲਜੀਤ ਦੋਸਾਂਝ ਨਾਲ ਨਜ਼ਰ ਆਵੇਗੀ। ਉਹ ਰੋਹਿਤ ਸ਼ੈੱਟੀ ਦੀ ‘ਸੰਗਮ ਅਗੇਨ’ ਵਿੱਚ ਅਜੈ ਦੇਵਗਨ, ਦੀਪਿਕਾ ਪਾਦੂਕੋਣ, ਅਕਸ਼ੈ ਕੁਮਾਰ, ਰਣਵੀਰ ਸਿੰਘ ਅਤੇ ਟਾਈਗਰ ਸਰਾਫ਼ ਨਾਲ ਵੀ ਨਜ਼ਰ ਆਵੇਗੀ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×