ਸਨੀ ਦਿਓਲ ਵੱਲੋਂ ਨਿਰਦੇਸ਼ਕ ਜੇਪੀ ਦੱਤਾ ਨੂੰ ਜਨਮ ਦਿਨ ਦੀ ਵਧਾਈ
ਮੁੰਬਈ:
ਫਿਲਮਸਾਜ਼ ਜੇਪੀ ਦੱਤਾ ਅੱਜ 75 ਸਾਲ ਦੇ ਹੋ ਗਏ ਹਨ। ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਬੌਲੀਵੁੱਡ ਅਦਾਕਾਰ ਸਨੀ ਦਿਓਲ ਨੇ ਕਿਹਾ ਕਿ ਦੋਵਾਂ ਨੇ ‘ਬਾਰਡਰ’ ਨਾਲ ਹਿੰਦੁਸਤਾਨ ਨੂੰ ਵੱਡੀ ਜੰਗੀ ਫਿਲਮ ਦਿੱਤੀ ਹੈ ਤੇ ਹੁਣ ਬਾਰਡਰ-2 ਨਾਲ ਵਿਰਾਸਤ ਨੂੰ ਅੱਗੇ ਲਿਜਾਣ ਦਾ ਸਮਾਂ ਹੈ। ਸਨੀ ਦਿਓਲ ਨੇ ਇੰਸਟਾਗ੍ਰਾਮ ’ਤੇ 1997 ਵਿੱਚ ਬਣੀ ਫਿਲਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਨਿਰਦੇਸ਼ਕ ਜੇਪੀ ਦੱਤਾ ਨਾਲ ਨਜ਼ਰ ਆ ਰਹੇ ਹਨ। ਸਨੀ ਦਿਓਲ ਨੇ ਕਿਹਾ, ‘75ਵਾਂ ਜਨਮ ਦਿਨ ਮੁਬਾਰਕ ਜੇਪੀ। ਪਿੱਛੇ ਮੁੜ ਕੇ ਵਾਪਸੀ ਕਰਨਾ ਚੰਗਾ ਹੈ। ਅਸੀਂ ਹਿੰਦੂਸਤਾਨ ਨੂੰ ਬਾਰਡਰ ਨਾਲ ਵੱਡੀ ਜੰਗੀ ਫਿਲਮ ਦਿੱਤੀ ਹੈ ਤੇ ਹੁਣ ਬਾਰਡਰ 2 ਨਾਲ ਵਿਰਾਸਤ ਨੂੰ ਅੱਗੇ ਲਿਜਾਣ ਦਾ ਸਮਾਂ ਹੈ। ਬਹੁਤ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ।’ ਜ਼ਿਕਰਯੋਗ ਹੈ ਕਿ ‘ਬਾਰਡਰ’ ਫਿਲਮ 1971 ਵਿੱਚ ਲੌਂਗੇਵਾਲ ’ਚ ਭਾਰਤ-ਪਾਕਿਸਤਾਨ ਜੰਗ ’ਤੇ ਆਧਾਰਿਤ ਹੈ, ਜਿਸ ਵਿੱਚ ਸੁਨੀਲ ਸ਼ੈੱਟੀ, ਜੈਕੀ ਸ਼ਰੌਫ, ਅਕਸ਼ੈ ਖੰਨਾ ਤੇ ਸੁਦੇਸ਼ ਬੇਰੀ ਸਨ। ‘ਬਾਰਡਰ-2’ ਵਿੱਚ ਸਨੀ ਦਿਓਲ ਦੇ ਨਾਲ ਦਿਲਜੀਤ ਦੁਸਾਂਝ, ਵਰੁਣ ਧਵਨ ਤੇ ਸੁਨੀਲ ਸ਼ੈਟੀ ਦਾ ਪੁੱਤਰ ਅਹਾਨ ਸ਼ੈੱਟੀ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ