For the best experience, open
https://m.punjabitribuneonline.com
on your mobile browser.
Advertisement

ਬੌਲੀਵੁੱਡ ਵੱਲੋਂ ਆਯੂਸ਼ਮਾਨ ਖੁਰਾਣਾ ਨੂੰ ਜਨਮ ਦਿਨ ਦੀਆਂ ਵਧਾਈਆਂ

09:05 AM Sep 15, 2024 IST
ਬੌਲੀਵੁੱਡ ਵੱਲੋਂ ਆਯੂਸ਼ਮਾਨ ਖੁਰਾਣਾ ਨੂੰ ਜਨਮ ਦਿਨ ਦੀਆਂ ਵਧਾਈਆਂ
Advertisement

ਮੁੰਬਈ: ਬੌਲੀਵੁਡ ਅਦਾਕਾਰ ਆਯੂਸ਼ਮਾਨ ਖੁਰਾਣਾ ਦਾ ਅੱਜ ਜਨਮ ਦਿਨ ਹੈ ਤੇ ਫਿਲਮ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਆਯੂਸ਼ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਅਦਾਕਾਰਾ ਸੋਨਾਲੀ ਬੇਂਦਰੇ ਜੋ ਹਾਲ ਹੀ ਵਿੱਚ ਸਟ੍ਰੀਮਿੰਗ ਸ਼ੋਅ ‘ਦਿ ਬਰੋਕਨ ਨਿਊਜ਼’ ਦੇ ਦੂਜੇ ਸੀਜ਼ਨ ਵਿੱਚ ਨਜ਼ਰ ਆਈ ਸੀ, ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਅਦਾਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਆਯੂਸ਼ਮਾਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘ਜਨਮ ਦਿਨ ਮੁਬਾਰਕ @ਆਯੂਸ਼ਮਾਨ ਤੁਹਾਨੂੰ ਅੱਜ ਅਤੇ ਰੋਜ਼ਾਨਾ ਸਾਰੀਆਂ ਖੁਸ਼ੀਆਂ ਮਿਲਣ।’ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਰਿਐਲਿਟੀ ਸ਼ੋਅ ‘ਇੰਡੀਆਜ਼ ਗੌਟ ਟੇਲੈਂਟ’ ਦਾ ਵੀਡੀਓ ਅਪਲੋਡ ਕੀਤਾ ਹੈ, ਜਿਸ ’ਚ ਦੋਵੇਂ ਗੀਤ ’ਤੇ ਮਸਤੀ ਕਰਦੇ ਦੇਖੇ ਜਾ ਸਕਦੇ ਹਨ। ਸ਼ਿਲਪਾ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਜਨਮ ਦਿਨ ਮੁਬਾਰਕ। ਤੁਹਾਡੇ ਸੁਫ਼ਨਿਆਂ ਦੇ ਸਾਕਾਰ ਹੋਣ ਵਾਲੇ ਸਾਲ ਦੀ ਕਾਮਨਾ ਕਰਦੀ ਹਾਂ! ਛਾਏ ਰਹੋ, ਪਿਆਰ ਭਰੀ ਜੱਫੀ।’ ਅਦਾਕਾਰਾ ਭੂਮੀ ਪੇਡਨੇਕਰ ਤੋਂ ਇਲਾਵਾ ਹੋਰ ਅਦਾਕਾਰਾਂ ਨੇ ਵੀ ਆਯੂਸ਼ਮਾਨ ਨੂੰ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਆਯੂਸ਼ਮਾਨ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ 2012 ਵਿੱਚ ਰੋਮਾਂਟਿਕ ਕਾਮੇਡੀ ਫਿਲਮ ‘ਵਿੱਕੀ ਡੋਨਰ’ ਨਾਲ ਕੀਤੀ ਸੀ, ਜਿਸ ਨੇ ਤਿੰਨ ਕੌਮੀ ਰਾਸ਼ਟਰੀ ਪੁਰਸਕਾਰ ਜਿੱਤੇ ਸਨ। ਆਯੂਸ਼ਮਾਨ ਨੇ ਲੀਹ ਤੋਂ ਹੱਟ ਕੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਜਿਨ੍ਹਾਂ ਨਾਲ ਉਸ ਦੀ ਮਕਬੂਲਤਾ ਵਧੀ ਹੈ। ਉਸ ਨੂੰ ਆਖਰੀ ਵਾਰ ‘ਡਰੀਮ ਗਰਲ 2’ ਵਿੱਚ ਦੇਖਿਆ ਗਿਆ ਸੀ, ਜੋ 2023 ਵਿੱਚ ਰਿਲੀਜ਼ ਹੋਈ ਸੀ। -ਆਈਏਐੱਨਐੱਸ

Advertisement

ਤਾਹਿਰਾ ਵੱਲੋਂ ਆਪਣੇ ਪਤੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ

ਆਯੂਸ਼ਮਾਨ ਦੀ ਪਤਨੀ ਤਾਹਿਰਾ ਕਸ਼ਯਪ ਨੇ ਆਪਣੇ ਪਤੀ ਨੂੰ ਜਨਮ ਦਿਨ ’ਤੇ ਪਿਆਰਾ ਸੰਦੇਸ਼ ਭੇਜਿਆ ਹੈ, ਜਿਸ ਨੇ ਇਸ ਦਿਨ ਨੂੰ ਹੋਰ ਖਾਸ ਬਣਾ ਦਿੱਤਾ ਹੈ। ਤਾਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੋਵਾਂ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ।

Advertisement

Advertisement
Author Image

sukhwinder singh

View all posts

Advertisement