ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਨੂਮਾਨਗੜ੍ਹੀ ਮੰਦਰ ਦੇ ਮੁੱਖ ਮਹੰਤ ਦੀ ਸੁਰੱਖਿਆ ਵਾਪਸ ਲਈ

07:20 AM Jun 24, 2024 IST

ਅਯੁੱਧਿਆ, 23 ਜੂਨ
ਇੱਥੇ ਉੱਤਰ ਪ੍ਰਦੇਸ਼ ਦੇ ਦੋ ਮੰਤਰੀਆਂ ਵੱਲੋਂ ਸੱਦੀ ਗਈ ਇਕ ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਅਤੇ ਹਨੂਮਾਨਗੜ੍ਹੀ ਮੰਦਰ ਦੇ ਮੁੱਖ ਮਹੰਤ ਰਾਜੂ ਦਾਸ ਵਿਚਾਲੇ ਹੋਈ ਬਹਿਸ ਤੋਂ ਬਾਅਦ ਮਹੰਤ ਦੀ ਸੁਰੱਖਿਆ ਵਿੱਚ ਲਗਾਏ ਹੋਏ ਪੁਲੀਸ ਮੁਲਾਜ਼ਮ ਹਟਾ ਦਿੱਤੇ ਗਏ ਹਨ। ਹਾਲਾਂਕਿ, ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਨਿਤੀਸ਼ ਕੁਮਾਰ ਨੇ ਕਿਹਾ ਕਿ ਮਹੰਤ ਦੀ ਸੁਰੱਖਿਆ ਸ਼ੁੱਕਰਵਾਰ ਨੂੰ ਵਾਪਸ ਲੈ ਲਈ ਗਈ ਸੀ ਕਿਉਂਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਹ ਆਪਣੀ ਸੁਰੱਖਿਆ ਦਾ ਗ਼ਲਤ ਇਸਤੇਮਾਲ ਲੋਕਾਂ, ਖ਼ਾਸ ਕਰ ਕੇ ਵਪਾਰੀਆਂ ਨੂੰ ਡਰਾਉਣ-ਧਮਕਾਉਣ ਲਈ ਕਰ ਰਿਹਾ ਸੀ।
ਲੋਕ ਸਭਾ ਚੋਣਾਂ ਵਿੱਚ ਫੈਜ਼ਾਬਾਦ ਸੀਟ ’ਤੇ ਭਾਜਪਾ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਵਾਸਤੇ ਵੀਰਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਮੰਤਰੀਆਂ ਜੈ ਵੀਰ ਸਿੰਘ ਅਤੇ ਸੂਰਿਆ ਪ੍ਰਤਾਪ ਸ਼ਾਹੀ ਵੱਲੋਂ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਵਿੱਚ ਮਹੰਤ ਰਾਜੂ ਦਾਸ ਤੇ ਅਯੁੱਧਿਆ ਦੇ ਮੇਅਰ ਗਿਰੀਸ਼ ਪਤੀ ਤ੍ਰਿਪਾਠੀ ਵੀ ਸ਼ਾਮਲ ਸਨ। ਭਾਜਪਾ ਦੇ ਇਕ ਸੂਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਮੈਜਿਸਟਰੇਟ ਨਿਤੀਸ਼ ਕੁਮਾਰ ਤੇ ਐੱਸਐੱਸਪੀ ਰਾਜ ਕਰਨ ਨਈਅਰ ਨੂੰ ਵੀ ਸੱਦਿਆ ਗਿਆ। ਪਾਰਟੀ ਸੂਤਰਾਂ ਮੁਤਾਬਕ ਇਸ ਦੌਰਾਨ ਮਹੰਤ ਰਾਜੂ ਦਾਸ ਨੇ ਫੈਜ਼ਾਬਾਦ ਲੋਕ ਸਭਾ ਸੀਟ ’ਤੇ ਭਾਜਪਾ ਦੀ ਹਾਰ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਉਨ੍ਹਾਂ ਅਤੇ ਅਧਿਕਾਰੀਆਂ ਵਿਚਾਲੇ ਬਹਿਸ ਹੋ ਗਈ। ਫੈਜ਼ਾਬਾਦ ਲੋਕ ਸਭਾ ਹਲਕੇ ਵਿੱਚ ਅਯੁੱਧਿਆ ਸਣੇ ਪੰਜ ਵਿਧਾਨ ਸਭਾ ਹਲਕੇ ਆਉਂਦੇ ਹਨ। ਇਸ ਬਹਿਸ ਤੋਂ ਬਾਅਦ ਮਹੰਤ ਦੀ ਸੁਰੱਖਿਆ ਵਿੱਚ ਲਗਾਏ ਪੁਲੀਸ ਦੇ ਤਿੰਨ ਜਵਾਨ ਸ਼ੁੱਕਰਵਾਰ ਨੂੰ ਫ਼ੌਰੀ ਤੌਰ ’ਤੇ ਵਾਪਸ ਲੈ ਲਏ ਗਏ।
ਸੁਰੱਖਿਆ ਹਟਾਏ ਜਾਣ ਬਾਰੇ ਮਹੰਤ ਦਾਸ ਨੇ ਅੱਜ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਜਿਹਾ ਇਸ ਕਰ ਕੇ ਕੀਤਾ ਗਿਆ ਹੈ ਕਿਉਂਕਿ ਮੈਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚੋਰ ਅਤੇ ਭ੍ਰਿਸ਼ਟ ਕਿਹਾ ਸੀ ਜੋ ਉਹ ਅਸਲ ਵਿੱਚ ਹਨ। ਇਸ ਵਾਸਤੇ ਮੇਰੀ ਸੁਰੱਖਿਆ ਵਾਪਸ ਲੈ ਲਈ ਗਈ।’’
ਉੱਧਰ, ਜ਼ਿਲ੍ਹਾ ਮੈਜਿਸਟਰੇਟ ਨਿਤੀਸ਼ ਕੁਮਾਰ ਨੇ ਕਿਹਾ, ‘‘ਰਾਜੂ ਦਾਸ ਖ਼ਿਲਾਫ਼ ਕਈ ਫ਼ੌਜਦਾਰੀ ਕੇਸ ਦਰਜ ਹਨ ਅਤੇ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਹ ਆਪਣੀ ਸੁਰੱਖਿਆ ਦਾ ਗ਼ਲਤ ਇਸਤੇਮਾਲ ਲੋਕਾਂ, ਖ਼ਾਸ ਕਰ ਕੇ ਵਪਾਰੀਆਂ ਨੂੰ ਡਰਾਉਣ-ਧਮਕਾਉਣ ਲਈ ਕਰ ਰਿਹਾ ਸੀ। ਇਸ ਵਾਸਤੇ ਉਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।’’ ਸ਼ੁੱਕਰਵਾਰ ਨੂੰ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਮਹੰਤ ਦਾਸ ਨੇ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਵੀ ਕੀਤੀ ਸੀ। ਮੁੱਖ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਪੁੱਛਣ ’ਤੇ ਦਾਸ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਕਈ ਮੁੱਦੇ ਵਿਚਾਰੇ ਪਰ ਆਪਣੀ ਸੁਰੱਖਿਆ ਦਾ ਮੁੱਦਾ ਨਹੀਂ ਵਿਚਾਰਿਆ। -ਪੀਟੀਆਈ

Advertisement

Advertisement
Advertisement