For the best experience, open
https://m.punjabitribuneonline.com
on your mobile browser.
Advertisement

ਹੰਸ ਰਾਜ ਜੋਸਨ ਨੇ ਸਰਗਰਮੀਆਂ ਵਧਾਈਆਂ

08:29 AM Apr 03, 2024 IST
ਹੰਸ ਰਾਜ ਜੋਸਨ ਨੇ ਸਰਗਰਮੀਆਂ ਵਧਾਈਆਂ
Advertisement

ਕੁਲਦੀਪ ਸਿੰਘ
ਮੰਡੀ ਘੁਬਾਇਆ, 2 ਅਪਰੈਲ
ਸਾਬਕਾ ਜਗਲਾਤ ਮੰਤਰੀ ਹੰਸ ਰਾਜ ਜੋਸਨ ਆਪਣੇ ਵਰਕਰਾਂ ਨਾਲ ਘਰ-ਘਰ ਪਹੁੰਚ ਕੇ ਤਾਲਮੇਲ ਕਰ ਰਹੇ ਹਨ। ਉਹ ਕੰਬੋਜ ਬਰਾਦਰੀ ਤੋਂ ਇਲਾਵਾ ਹੋਰ ਭਾਈਚਾਰਿਆਂ ’ਚ ਵੀ ਚੰਗਾ ਰਸੂਖ ਰੱਖਦੇ ਹਨ ਹਾਲਾਂਕਿ ਜੋਸਨ ਨੇ ਪਿਛਲੀ ਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਇਆ ਸੀ ਪਰ ਉਹ ਮੁੜ ਕਾਂਗਰਸ ਵਿਚ ਪਰਤ ਆਏ ਸਨ। ਅੱਜ ਉਹ ਪਿੰਡ ਰੋਹੀ ਵਾਲਾ ਵਿੱਚ ਹਰਜਿੰਦਰ ਸਿੰਘ ਵਿਰਕ ਦੇ ਘਰ ਪੁੱਜੇ ਜਿਥੇ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸ੍ਰੀ ਜੋਸਨ ਨੇ ਦੱਸਿਆ ਕਿ ਇਹ ਪਰਿਵਾਰ ਉਨ੍ਹਾਂ ਨਾਲ ਬਹੁਤ ਪੁਰਾਣੇ ਸਮੇਂ ਤੋਂ ਨਾਲ ਹੈ ਅਤੇ ਇਨ੍ਹਾਂ ਨਾਲ ਉਨ੍ਹਾਂ ਦੀ ਦੁੱਖ-ਸੁੱਖ ਦੀ ਸਾਂਝ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਝੂਠ ਬੋਲ ਕੇ ਸਰਕਾਰ ਬਣਾਈ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਜਿਸ ਕਾਰਨ ਲੋਕ ਹੁਣ ਇਨ੍ਹਾਂ ਤੋਂ ਅੱਕ ਚੁੱਕੇ ਹਨ। ਲੋਕ ਕਾਂਗਰਸ ਪਾਰਟੀ ਦੀ ਸਰਕਾਰ ਦਾ ਰਾਜ ਦੇਖਣਾ ਚਾਹੁੰਦੇ ਹਨ। ਉਹ ਜਿੱਥੇ ਵੀ ਲੋਕਾਂ ਨੂੰ ਮਿਲਣ ਲਈ ਜਾਂਦੇ ਹਨ ਤਾਂ ਲੋਕ ਅੱਜ ਵੀ ਕਾਂਗਰਸ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਤਾਰੀਫ਼ ਕਰਦੇ ਹਨ। ਜੇ ਕਾਂਗਰਸ ਕਿਸੇ ਤਜਰਬੇਕਾਰ ਤੇ ਇਮਾਨਦਾਰ ਉਮੀਦਵਾਰ ਉੱਪਰ ਆਪਣਾ ਵਿਸ਼ਵਾਸ ਜਤਾਉਂਦੀ ਹੈ, ਤਾਂ ਇਹ ਸੀਟ ਕਾਂਗਰਸ ਪਾਰਟੀ ਦੇ ਹੱਕ ਵਿੱਚ ਆ ਸਕਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×