ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪਿੰਡਾਂ ’ਚ ਪੁੱਜੇ ਹੰਸ ਰਾਜ ਹੰਸ

11:04 AM Apr 21, 2024 IST
ਪਿੰਡ ਮਾੜੀ ਮੁਸਤਫ਼ਾ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਹੰਸ ਰਾਜ ਹੰਸ।

ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਅਪਰੈਲ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਅਦਾਕਾਰ ਹੰਸ ਰਾਜ ਹੰਸ ਨੇ ਪਹਿਲੀ ਵਾਰ ਮੋਗਾ ਜ਼ਿਲ੍ਹੇ ਦੇ ਪਿੰਡਾਂ ਮਾੜੀ ਮੁਸਤਫ਼ਾ ਤੇ ਖੋਸਾ ਰਣਧੀਰ ਵਿੱਚ ਚੋਣ ਜਲਸੇ ਕੀਤੇ। ਹਾਲਾਂਕਿ ਦੋਵਾਂ ਸਥਾਨਾਂ ਉੱਤੇ ਕਿਸਾਨ ਵੀ ਕਾਲੀਆਂ ਝੰਡੀਆ ਲੈ ਕੇ ਪੁੱਜੇ ਪਰ ਪੁਲੀਸ ਨੇ ਉਨ੍ਹਾਂ ਨੂੰ ਸਮਾਗਮਾਂ ਨੇੜੇ ਜਾਣ ਤੋਂ ਰੋਕੀ ਰੱਖਿਆ।
ਫ਼ਰੀਦਕੋਟ ਹਲਕਾ ਰਾਖਵਾਂ ਹੋਣ ਤੋਂ ਬਾਅਦ ਹਲਕੇ ਵਿੱਚ ਦਲਿਤ ਵੋਟਰ ਸੰਗਠਿਤ ਹੋਇਆ ਹੈ। ਭਾਜਪਾ ਉਮੀਦਵਾਰ ਪੇਂਡੂ ਦਲਿਤ ਵੋਟ ਬੈਂਕ ’ਚ ਸੰਨ੍ਹ ਲਗਾ ਕੇ ਸੰਸਦ ਦੀਆਂ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਪਿੰਡਾਂ ’ਚ ਮਜ਼ਦੂਰ ਪਰਿਵਾਰਾਂ ਤੇ ਦਲਿਤ ਆਗੂਆਂ ਨਾਲ ਸੰਪਰਕ ਬਣਾ ਕੇ ਪਿੰਡਾਂ ’ਚ ਜਨਤਕ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਪੰਥਕ ਤੇ ਦਲਿਤ ਵੋਟ ਹਾਸਲ ਕਰਨ ਲਈ ਗੁਰੂ ਗੋਬਿੰਦ ਸਿੰਘ, ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਬਾਬਾ ਜੀਵਨ ਸਿੰਘ ਤੇ ਡਾ. ਬਾਬਾ ਭੀਮ ਰਾਓ ਅੰਬੇਡਕਰ ਬਾਰੇ ਜ਼ਿਆਦਾ ਬੋਲ ਰਹੇ ਹਨ।
ਇਨ੍ਹਾਂ ਚੋਣ ਜਲਸਿਆਂ ਦੌਰਾਨ ਹੋਣ ਵਾਲੇ ਟਕਰਾਅ ਨੂੰ ਪੁਲੀਸ ਨੇ ਮੁਸ਼ੱਕਤ ਨਾਲ ਰੋਕਿਆ। ਮਾੜੀ ਮੁਸਤਫ਼ਾ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਹਰਮੰਦਰ ਸਿੰਘ ਡੇਮਰੂ ਤੇ ਪਿੰਡ ਖੋਸਾ ਰਣਧੀਰ ਵਿੱਚ ਬੀਕੇਯੂ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਪੁਲੀਸ ਵੱਲੋਂ ਰੋਕੇ ਜਾਣ ਕਾਰਨ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।

Advertisement

Advertisement
Advertisement