ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਆਜ਼ਾਦ ਫਲਸਤੀਨੀ ਮੁਲਕ ਬਣਨ ’ਤੇ ਹਥਿਆਰ ਸੁੱਟ ਦੇਵੇਗੀ ਹਮਾਸ’

07:52 AM Apr 26, 2024 IST
ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਤਲ ਅਵੀਵ ’ਚ ਪ੍ਰਦਰਸ਼ਨ ਕਰਦੀ ਹੋਈ ਮਹਿਲਾ। -ਫੋਟੋ: ਏਪੀ

ਇਸਤੰਬੁਲ, 25 ਅਪਰੈਲ
ਹਮਾਸ ਦੇ ਸਿਖਰਲੇ ਆਗੂ ਖ਼ਲੀਲ ਅਲ-ਹਯਾ ਨੇ ਕਿਹਾ ਹੈ ਕਿ ਜੇਕਰ 1967 ਤੋਂ ਪਹਿਲਾਂ ਦੀ ਹੱਦ ਮੁਤਾਬਕ ਆਜ਼ਾਦ ਫਲਸਤੀਨੀ ਮੁਲਕ ਸਥਾਪਤ ਕੀਤਾ ਜਾਂਦਾ ਹੈ ਤਾਂ ਇਸਲਾਮਿਕ ਦਹਿਸ਼ਤੀ ਗੁੱਟ ਪੰਜ ਸਾਲ ਜਾਂ ਵਧ ਲਈ ਇਜ਼ਰਾਈਲ ਨਾਲ ਸਮਝੌਤਾ ਕਰਨ ਲਈ ਸਹਿਮਤ ਹੋਵੇਗਾ।
ਉਨ੍ਹਾਂ ਕਿਹਾ ਕਿ ਅਜਿਹਾ ਹੋਣ ’ਤੇ ਹਮਾਸ ਹਥਿਆਰ ਵੀ ਸੁੱਟ ਦੇਵੇਗੀ ਅਤੇ ਜਥੇਬੰਦੀ ਨੂੰ ਭੰਗ ਕਰਕੇ ਉਹ ਸਿਆਸੀ ਪਾਰਟੀ ਬਣ ਜਾਵੇਗੀ। ਉਂਜ ਜਾਪਦਾ ਹੈ ਕਿ ਇਜ਼ਰਾਈਲ ਇਸ ਮੰਗ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ। ਉਸ ਨੇ ਪਿਛਲੇ ਸਾਲ ਇਜ਼ਰਾਈਲ ’ਤੇ ਹੋਏ ਹਮਲੇ ਮਗਰੋਂ ਹਮਾਸ ਦੇ ਖ਼ਾਤਮੇ ਦਾ ਅਹਿਦ ਲਿਆ ਹੈ। ਅਲ-ਹਯਾ ਗੋਲੀਬੰਦੀ ਅਤੇ ਬੰਦੀਆਂ ਦੀ ਅਦਲਾ-ਬਦਲੀ ਲਈ ਕੀਤੀ ਗਈ ਗੱਲਬਾਤ ’ਚ ਸ਼ਾਮਲ ਰਿਹਾ ਹੈ। ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਅਲ-ਹਯਾ ਨੇ ਕਿਹਾ ਕਿ ਹਮਾਸ ਵਿਰੋਧੀ ਧੜੇ ਫ਼ਤਿਹ ਦੀ ਅਗਵਾਈ ਹੇਠਲੀ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ’ਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਜੋ ਗਾਜ਼ਾ ਅਤੇ ਪੱਛਮੀ ਕੰਢੇ ’ਚ ਸਾਂਝੀ ਸਰਕਾਰ ਬਣਾਈ ਜਾ ਸਕੇ। ਉਸ ਨੇ ਦੋ-ਰਾਸ਼ਟਰ ਕਾਇਮ ਕਰਨ ਦੇ ਹੱਲ ਮਗਰੋਂ ਇਜ਼ਰਾਈਲ ਨਾਲ ਸੰਘਰਸ਼ ਖ਼ਤਮ ਕਰਨ ਸਬੰਧੀ ਕੁਝ ਵੀ ਨਹੀਂ ਆਖਿਆ। ਇਸ ਸੁਝਾਅ ਬਾਰੇ ਇਜ਼ਰਾਈਲ ਜਾਂ ਫਲਸਤੀਨ ਅਥਾਰਿਟੀ ਤੋਂ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ। ਅਲ-ਹਯਾ ਨੇ ਦਾਅਵਾ ਕੀਤਾ ਕਿ ਇਜ਼ਰਾਇਲੀ ਫ਼ੌਜ ਹਮਾਸ ਦੀ ਤਾਕਤ ਨੂੰ 20 ਫ਼ੀਸਦੀ ਤੱਕ ਬੜੀ ਮੁਸ਼ਕਲ ਨਾਲ ਨਸ਼ਟ ਕਰ ਸਕੀ ਹੈ। ਉਸ ਨੇ ਕਿਹਾ ਕਿ ਜੇ ਉਹ ਹਮਾਸ ਦਾ ਖ਼ਾਤਮਾ ਨਹੀਂ ਕਰ ਸਕਦੇ ਹਨ ਤਾਂ ਫਿਰ ਸਰਬਸੰਮਤੀ ਨਾਲ ਵਿਵਾਦ ਦਾ ਹੱਲ ਕੱਢਣਾ ਪਵੇਗਾ। -ਏਪੀ

Advertisement

Advertisement
Advertisement