For the best experience, open
https://m.punjabitribuneonline.com
on your mobile browser.
Advertisement

ਗਾਜ਼ਾ ’ਚ ਗੋਲੀਬੰਦੀ ਲਈ ਮਿਸਰ ਦਾ ਦੌਰਾ ਕਰੇਗਾ ਹਮਾਸ ਦਾ ਵਫ਼ਦ

07:15 AM May 03, 2024 IST
ਗਾਜ਼ਾ ’ਚ ਗੋਲੀਬੰਦੀ ਲਈ ਮਿਸਰ ਦਾ ਦੌਰਾ ਕਰੇਗਾ ਹਮਾਸ ਦਾ ਵਫ਼ਦ
Advertisement

ਕਾਹਿਰਾ, 2 ਮਈ
ਗਾਜ਼ਾ ਪੱਟੀ ’ਚ ਗੋਲੀਬੰਦੀ ਸਬੰਧੀ ਗੱਲਬਾਤ ਲਈ ਫਲਸਤੀਨੀ ਇਸਲਾਮਕ ਗਰੁੱਪ ਹਮਾਸ ਦਾ ਇੱਕ ਵਫ਼ਦ ਜਲਦੀ ਹੀ ਮਿਸਰ ਦਾ ਦੌਰਾ ਕਰੇਗਾ। ਗਰੁੱਪ ਨੇ ਅੱਜ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਬਿਆਨ ’ਚ ਕਿਹਾ ਗਿਆ ਹੈ ਕਿ ਹਮਾਸ ਮੁਖੀ ਇਸਮਾਈਲ ਹੈਨੀਏਹ ਨੇ ਮਿਸਰ ਦੇ ਇੰਟੈਲੀਜੈਂਸ ਮੁਖੀ ਅੱਬਾਸ ਕਾਮਲ ਨਾਲ ਫੋਨ ’ਤੇ ਗੁਰੱਪ ਦੀ ‘‘ਜੰਗਬੰਦੀ ਪ੍ਰਸਤਾਵ ਨੂੰ ਵਾਚਣ ਬਾਰੇ ਹਾਂ-ਪੱਖੀ ਭਾਵਨਾ’’ ਦੀ ਪੁਸ਼ਟੀ ਕੀਤੀ ਸੀ। ਹਮਾਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਨੂੰ ਇਜ਼ਰਾਈਲ ਦੇ ਨਵੇਂ ਪੱਖ ਬਾਰੇ ਜਾਣਕਾਰੀ ਮਿਲ ਗਈ ਹੈ ਅਤੇ ਜਵਾਬ ਦੇਣ ਤੋਂ ਪਹਿਲਾਂ ਉਹ ਇਸ ਦੀ ਘੋਖ ਕਰੇਗਾ। ਮਿਸਰ ਦੀ ਖ਼ਬਰ ਏਜੰਸੀ ਅਲ-ਕਾਹਿਰਾ ਨੇ ਮਿਸਰ ਦੇ ਇੱਕ ਅਣਪਛਾਤੇ ਉੱਚ ਪੱਧਰੀ ਸੂੁਤਰ ਦੇ ਹਵਾਲੇ ਨਾਲ ਕਿਹਾ ਕਿ ਹਮਾਸ ਦਾ ਵਫ਼ਦ ਅਗਲੇ ਇੱਕ-ਦੋ ਦਿਨਾਂ ’ਚ ਕਾਹਿਰਾ ਪਹੁੰਚੇਗਾ। -ਰਾਇਟਰਜ਼

Advertisement

Advertisement
Author Image

sukhwinder singh

View all posts

Advertisement
Advertisement
×