ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਹਮਾਰੇ ਬਾਰ੍ਹਾ’ ਫ਼ਿਲਮ ਮੁਸਲਿਮ ਭਾਈਚਾਰੇ ਖ਼ਿਲਾਫ਼ ਨਹੀਂ: ਬੰਬੇ ਹਾਈ ਕੋਰਟ

06:45 AM Jun 19, 2024 IST

ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਉਨ੍ਹਾਂ ਨੇ ‘ਹਮਾਰੇ ਬਾਰ੍ਹਾ’ ਫ਼ਿਲਮ ਦੇਖੀ ਹੈ। ਅਦਾਕਾਰ ਅਨੂ ਕਪੂਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਵਿੱਚ ਅਜਿਹਾ ਕੁੱਝ ਵੀ ਇਤਰਾਜ਼ਯੋਗ ਨਜ਼ਰ ਨਹੀਂ ਆਇਆ ਜਿਸ ਤੋਂ ਜਾਪਦਾ ਹੋਵੇ ਕਿ ਇਹ ਕੁਰਾਨ ਜਾਂ ਮੁਸਲਿਮ ਭਾਈਚਾਰੇ ਖ਼ਿਲਾਫ਼ ਹੈ। ਅਦਾਲਤ ਨੇ ਕਿਹਾ ਕਿ ਅਸਲ ਵਿੱਚ ਫ਼ਿਲਮ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕ ‘ਭੋਲੇ ਜਾਂ ਮੂਰਖ’ ਨਹੀਂ ਹਨ। ਜਸਟਿਸ ਬੀਪੀ ਕੋਲਾਬਾਵਾਲਾ ਤੇ ਫਿਰਦੋਸ਼ ਪੂਨੀਵਾਲਾ ਦੇ ਡਿਵੀਜ਼ਨਲ ਬੈਂਚ ਨੇ ਕਿਹਾ ਕਿ ਫ਼ਿਲਮ ਦਾ ਪਹਿਲਾ ਟਰੇਲਰ ਇਤਰਾਜ਼ਯੋਗ ਸੀ। ਇਸ ਲਈ ਇਸ ਨੂੰ ਹਟਾ ਦਿੱਤਾ ਗਿਆ ਸੀ ਤੇ ਇਸ ਤਰ੍ਹਾਂ ਦੇ ਸਾਰੇ ਇਤਰਾਜ਼ਯੋਗ ਦ੍ਰਿਸ਼ ਫ਼ਿਲਮ ਵਿੱਚੋਂ ਹਟਾ ਦਿੱਤੇ ਗਏ ਹਨ। ਅਦਾਲਤ ਨੇ ਕਿਹਾ ਕਿ ਅਸਲ ਵਿੱਚ ਇਹ ਸੋਚਣ ਲਈ ਮਜਬੂਰ ਕਰਨ ਵਾਲੀ ਫਿਲਮ ਹੈ, ਨਾ ਕਿ ਅਜਿਹੀ ਫ਼ਿਲਮ ਜਿਸ ਵਿੱਚ ਦਰਸ਼ਕਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ ਦਿਮਾਗ਼ ਘਰ ਰੱਖ ਕੇ ਆਉਣ ਅਤੇ ਸਿਰਫ਼ ਇਸ ਦਾ ਲੁਤਫ਼ ਉਠਾਉਣ। -ਪੀਟੀਆਈ

Advertisement

Advertisement
Advertisement