ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਛਿਮਾਹੀ ਦਾਖਲਿਆਂ ਦੀ ਖੁੱਲ੍ਹ

06:26 AM Jun 12, 2024 IST

* ਯੂਜੀਸੀ ਵੱਲੋਂ ਫੈਸਲੇ ਨੂੰ ਮਨਜ਼ੂਰੀ
* ’ਵਰਸਿਟੀਆਂ ਫੈਸਲਾ ਮੰਨਣ ਲਈ ਪਾਬੰਦ ਨਹੀਂ

Advertisement

ਨਵੀਂ ਦਿੱਲੀ:
ਭਾਰਤੀ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਦੀ ਤਰਜ਼ ’ਤੇ ਹੁਣ ਸਾਲ ਵਿਚ ਦੋ ਵਾਰ (ਛਿਮਾਹੀ) ਦਾਖ਼ਲਿਆਂ ਦੀ ਪੇਸ਼ਕਸ਼ ਕਰਨ ਦੀ ਖੁੱਲ੍ਹ ਰਹੇਗੀ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਮੁਖੀ ਜਗਦੀਸ਼ ਕੁਮਾਰ ਨੇ ਕਿਹਾ ਕਿ ਯੂਜੀਸੀ ਨੇ ਇਸ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਕਾਦਮਿਕ ਸੈਸ਼ਨ 2024-25 ਤੋਂ ਜੁਲਾਈ-ਅਗਸਤ ਤੇ ਜਨਵਰੀ-ਫਰਵਰੀ ਦੋ ਦਾਖਲਾ ਸਾਈਕਲ ਹੋਣਗੇ। ਯੂਜੀਸੀ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਇਹ ਫੈਸਲਾ ਮੰਨਣ ਲਈ ਪਾਬੰਦ ਨਹੀਂ ਹਨ। ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ’ਵਰਸਿਟੀਆਂ ਜਾਂ ਉੱਚ ਸਿੱਖਿਆ ਸੰਸਥਾਵਾਂ ਕੋਲ ਲੋੜੀਂਦਾ ਬੁਨਿਆਦੀ ਢਾਂਚਾ ਜਾਂ ਟੀਚਿੰਗ ਫੈਕਲਟੀ ਹੈ, ਉਹ ਇਸ ਫੈਸਲੇ ਨੂੰ ਮੌਕੇ ਵਜੋਂ ਲੈ ਸਕਦੀਆਂ ਹਨ। ਕੁਮਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਭਾਰਤੀ ਯੂਨੀਵਰਸਿਟੀਆਂ ਜੇ ਸਾਲ ਵਿਚ ਦੋ ਵਾਰ ਦਾਖਲਿਆਂ ਦੀ ਪੇਸ਼ਕਸ਼ ਕਰਦੀਆਂ ਹਨ, ਤਾਂ ਇਹ ਕਈ ਵਿਦਿਆਰਥੀਆਂ ਲਈ ਲਾਹੇਵੰਦਾ ਹੋਵੇਗਾ। ਜਿਹੜੇ ਵਿਦਿਆਰਥੀ ਬੋਰਡ ਨਤੀਜੇ ਐਲਾਨਣ ਵਿਚ ਦੇਰੀ, ਸਿਹਤ ਸਬੰਧੀ ਮਸਲੇ ਜਾਂ ਫਿਰ ਨਿੱਜੀ ਕਾਰਨਾਂ ਕਰਕੇ ਜੁਲਾਈ-ਅਗਸਤ ਸੈਸ਼ਨ ਦੌਰਾਨ ਦਾਖਲਿਆਂ ਤੋਂ ਖੁੰਝ ਜਾਂਦੇ ਹਨ, ਉਨ੍ਹਾਂ ਲਈ ਇਹ ਫੈਸਲਾ ਫਾਇਦੇਮੰਦ ਹੋਵੇਗਾ।’’ ਉਨ੍ਹਾਂ ਕਿਹਾ, ‘‘ਸਾਲ ਵਿਚ ਦੋ ਵਾਰ ਯੂਨੀਵਰਸਿਟੀ ਦਾਖਲਿਆਂ ਨਾਲ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲਦੀ ਰਹੇਗੀ ਕਿਉਂਕਿ ਜੇ ਉਹ ਮੌਜੁੂਦਾ ਦਾਖ਼ਲਾ ਸਾਈਕਲ ਤੋਂ ਖੁੰਝ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਾਖਲਿਆਂ ਲਈ ਪੂਰੇ ਇਕ ਸਾਲ ਦੀ ਉਡੀਕ ਨਹੀਂ ਕਰਨੀ ਪਏਗੀ।
ਛਿਮਾਹੀ ਦਾਖਲਿਆਂ ਨਾਲ ਸਨਅਤਾਂ ਸਾਲ ਵਿਚ ਦੋ ਵਾਰ ਕੈਂਪਸ ਭਰਤੀ ਕਰ ਸਕਣਗੀਆਂ, ਜਿਸ ਨਾਲ ਗਰੈਜੂਏਟਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ।’’ ਯੂਜੀਸੀ ਮੁਖੀ ਨੇ ਕਿਹਾ ਕਿ ਛਿਮਾਹੀ ਦਾਖਲਿਆਂ ਨਾਲ ਉੱਚ ਸਿੱਖਿਆ ਸੰਸਥਾਵਾਂ ਨੂੰ ਆਪਣੇ ਵਸੀਲਿਆਂ ਦੀ ਵੰਡ ਜਿਵੇਂ ਫੈਕਲਟੀ, ਲੈਬਾਂ, ਕਲਾਸਰੂਮਾਂ ਤੇ ਸਪੋਰਟ ਸੇਵਾਵਾਂ ਦੀ ਵਧੇਰੇ ਕਾਰਗਰ ਢੰਗ ਨਾਲ ਵੰਡ ਕਰਨ ਵਿਚ ਮਦਦ ਮਿਲੇਗੀ। ਕੁਮਾਰ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਯੂਨੀਵਰਸਿਟੀਆਂ ਲਈ ਛਿਮਾਹੀ ਦਾਖਲਿਆਂ ਦੀ ਪੇਸ਼ਕਸ਼ ਕਰਨਾ ਲਾਜ਼ਮੀ ਨਹੀਂ ਹੈ ਅਤੇ ਜਿਨ੍ਹਾਂ ਉੱਚ ਸਿੱਖਿਆ ਸੰਸਥਾਵਾਂ ਕੋਲ ਲੋੜੀਂਦਾ ਬੁਨਿਆਦੀ ਢਾਂਚਾ ਤੇ ਟੀਚਿੰਗ ਫੈਕਲਟੀ ਹਨ, ਉਹ ਇਸ ਮੌਕੇ ਨੂੰ ਕੰਮ ਵਿਚ ਲਿਆ ਸਕਦੇ ਹਨ।’’ -ਪੀਟੀਆਈ

Advertisement
Advertisement