ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਹਿਤ ਸਮਿਤੀ ਵੱਲੋਂ ਹਾਫ ਮੈਰਾਥਨ

08:00 AM Nov 18, 2024 IST
ਹਾਫ ਮੈਰਾਥਨ ਦੌਰਾਨ ਇਨਾਮ ਵੰਡਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ, ਐੱਸਐੱਸਪੀ ਨਾਨਕ ਸਿੰਘ, ਐੱਸਕੇ ਗੌਤਮ ਤੇ ਜਨਰਲ ਸਕੱਤਰ ਵਿਨੋਦ ਸ਼ਰਮਾ। -ਫੋਟੋ: ਸਰਬਜੀਤ ਭੰਗੂ

ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਨਵੰਬਰ
ਸਮਾਜ ਸੇਵੀ ਸੰਸਥਾ ਜਨਹਿਤ ਸਮਿਤੀ ਪਟਿਆਲਾ ਵੱਲੋਂ ਸੰਸਥਾ ਦੇ ਪ੍ਰਧਾਨ ਐੱਸਕੇਗੌਤਮ ਅਤੇ ਜਨਰਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਅੱਜ ਇਥੇ 11ਵੀਂ ਹਾਫ਼ ਮੈਰਾਥਨ 2024 ਕਰਵਾਈ ਗਈ। ਜ਼ਿਲ੍ਹਾ ਪੁਲੀਸ ਪਟਿਆਲਾ, ਜ਼ਿਲ੍ਹਾ ਸਾਂਝ ਕੇਂਦਰ ਤੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਕਾਰਵਾਈ ਗਈ ਇਹ ਮੈਰਾਥਨ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਸਿਹਤਮੰਦ ਪੰਜਾਬ ਮੁਹਿੰਮ ਨੂੰ ਸਮਰਪਿਤ ਸੀ। ਬਾਰਾਂਦਰੀ ਬਾਗ ਤੋਂ ਲੀਲਾ ਭਵਨ ਦੀਆਂ ਲਾਈਟਾਂ, ਬਾਰਾਂਦਰੀ ਗਾਰਡਨ ਤੋਂ ਸ਼ੀਸ਼ ਮਹਿਲ, ਬਾਰਾਂਦਰੀ ਗਾਰਡਨ ਤੋਂ ਡੀਅਰ ਪਾਰਕ ਅਤੇ ਬਾਰਾਂਦਰੀ ਗਾਰਡਨ ਤੋਂ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਤੱਕ ਦੇ ਰੂਟਾਂ ’ਤੇ ਆਧਾਰਤ ਰਹੀ ਇਹ ਮੈਰਾਥਨ ਬਾਰਾਂਦਰੀ ਗਾਰਡਨ ਵਿੱਚ ਸੰਪੰਨ ਹੋਈ।
ਪ੍ਰਧਾਨਗੀ ਕਰਦਿਆਂ ਐੱਸਐੱਸਪੀ ਡਾ. ਨਾਨਕ ਸਿੰਘ ਵੱਲੋਂ ਝੰਡੀ ਵਿਖਾਉਣ ਨਾਲ ਹੀ ਇਹ ਮੈਰਾਥਨ ਰਵਾਨਾ ਹੋਈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਈ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਮੰਤਰੀ ਦਾ ਕਹਿਣਾ ਸੀ ਕਿ ਆਪਣੀ ਜ਼ਿੰਮਵੇਰੀ ਨਿਭਾਉਣਾ ਸਰਕਾਰਾਂ ਦਾ ਮੁੱਢਲਾ ਫਰਜ਼ ਹੁੰਦਾ ਹੈ, ਪਰ ਕਈ ਕਾਰਜ ਅਜਿਹੇ ਹੁੰਦੇ ਹਨ, ਜੋ ਕੇਵਲ ਸਮਾਜ ਸੇਵੀ ਸੰਸਥਾਵਾਂ ਹੀ ਕਰ ਸਕਦੀਆਂ ਹਨ। ਇਸ ਕਰਕੇ ਜਨਹਿੱਤ ਸਮਿਤੀ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਦਾ ਸਮਾਜ ਅੰਦਰ ਆਪਣਾ ਨਿਵੇਕਲਾ ਸਥਾਨ ਹੈ।
ਇਸ ਮੌਕੇ ਜਦਕਿ ਪਦਮਸ੍ਰੀ ਜਗਜੀਤ ਸਿੰਘ ਦਰਦੀ, ਐੱਸਪੀ ਐੱਚ ਹਰਵੰਤ ਕੌਰ, ਡੀ ਐਸ ਪੀ ਟਰੈਫਿਕ ਅੱਛਰੂ ਰਾਮ ਸ਼ਰਮਾ, ਡਾਕਟਰ ਸੁਧੀਰ ਵਰਮਾ ਤੇ ਇੰਸਪੈਕਟਰ ਅੰਮ੍ਰਿਤਵੀਰ ਚਹਿਲ ਤੇ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਸੁਖਜਿੰਦਰ ਸਿੰਘ ਬਾਜਵਾ ਵਿਸ਼ੇਸ ਮਹਿਮਾਨਾ ਵਜੋਂ ਸ਼ਾਮਲ ਹੋਏ। ਇਸ ਮੌਕੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਯੂਥ ਆਗੂ ਜਗਤਾਰ ਜੱਗੀ, ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਡਾਕਟਰ ਸਤਵੰਤ ਸਿੰਘ, ਡਾਕਟਰ ਧਨਵੰਤ ਸਿੰਘ, ਡਾਕਟਰ ਸਿਮਰਨ, ਡਾਕਟਰ ਸੰਦੀਪ ਮਾਨ, ਡਾਕਟਰ ਕੇ.ਐਸ ਗਰੋਵਰ, ਕਿਸਾਨ ਆਗੂ ਜਸਦੇਵ ਨੂਗੀ, ਰਾਣਾ ਨਿਰਮਾਣ, ਹਰਦੀਪ ਸੇਹਰਾ ਤੇ ਕੁਲਵਿੰਦਰ ਮੋਮੀ ਆਦਿ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Advertisement

Advertisement