ਸਰਹੱਦੀ ਪਿੰਡ ਡੱਲ ’ਚੋਂ ਅੱਧਾ ਕਿੱਲੋ ਹੈਰੋਇਨ ਬਰਾਮਦ
07:12 AM Sep 27, 2024 IST
ਤਰਨ ਤਾਰਨ: ਪੁਲੀਸ ਤੇ ਬੀਐੱਸਐੱਫ਼ ਦੀ ਸਾਂਝੀ ਟੀਮ ਨੇ ਅੱਜ ਇਲਾਕੇ ਦੇ ਪਿੰਡ ਡੱਲ ਦੇ ਕਿਸਾਨ ਬਗੀਚਾ ਸਿੰਘ ਦੇ ਖੇਤਾਂ ਵਿੱਚੋਂ 501 ਗਰਾਮ ਹੈਰੋਇਨ ਬਰਾਮਦ ਕੀਤੀ| ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਤਸਕਰਾਂ ਵੱਲੋਂ ਇਹ ਨਸ਼ੀਲਾ ਪਦਾਰਥ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਇਆ ਗਿਆ ਸੀ| ਉਨ੍ਹਾਂ ਕਿਹਾ ਕਿ ਪੁਲੀਸ ਤੇ ਬੀਐੱਸਐੱਫ ਦੀ ਟੀਮ ਕਿਸਾਨ ਬਗੀਚਾ ਸਿੰਘ ਦੇ ਖੇਤਾਂ ਵੱਲ ਜਾ ਰਹੀ ਸੀ, ਜਿਸ ਦੌਰਾਨ ਚਾਰ ਵਿਅਕਤੀ ਟੀਮ ਨੂੰ ਦੇਖ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਵਿੱਚੋਂ ਦੋ ਦੀ ਪਛਾਣ ਡੱਲ ਵਾਸੀ ਮੂਰਤੀ ਤੇ ਉਸ ਦੇ ਪੁੱਤ ਸਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ| -ਪੱਤਰ ਪ੍ਰੇਰਕ
Advertisement
Advertisement