ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਹੱਦ ਪਾਰ ਤੋਂ ਡਰੋਨ ਰਾਹੀਂ ਆਈ ਅੱਧਾ ਕਿੱਲੋ ਹੈਰੋਇਨ ਬਰਾਮਦ

07:44 AM Aug 15, 2024 IST

ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 14 ਅਗਸਤ
ਇਥੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਭਾਰਤ ਖੇਤਰ ਅੰਦਰ ਭੇਜੀ ਜਾ ਰਹੀ 538 ਗ੍ਰਾਮ ਹੈਰੋਇਨ ਦੀ ਖੇਪ ਨੂੰ ਬੀਐੱਸਐੱਫ਼ ਦੇ ਜਵਾਨਾਂ ਨੇ ਬਰਾਮਦ ਕਰ ਲਿਆ ਹੈ। ਲੰਘੀ ਰਾਤ ਡਿਊਟੀ ਦੇ ਰਹੇ ਜਵਾਨਾਂ ਨੇ ਜਦੋਂ ਅਕਾਸ਼ ਵਿਚ ਉੱਡਦੇ ਹੋਏ ਡਰੋਨ ਨੂੰ ਵੇਖਿਆ ਤਾਂ ਤੁਰੰਤ ਹਰਕਤ ਵਿੱਚ ਆ ਗਏ। ਜਵਾਨਾਂ ਨੇ ਕੁਝ ਮਿੰਟਾਂ ਵਿਚ ਹੀ ਡਰੋਨ ਨੂੰ ਧਰਤੀ ’ਤੇ ਸੁੱਟ ਲਿਆ। ਤਲਾਸ਼ੀ ਦੌਰਾਨ ਡਰੋਨ ਦੇ ਨਾਲ ਟੇਪ ਕੀਤੀ ਹੋਈ 538 ਗ੍ਰਾਮ ਹੈਰੋਇਨ ਬਰਾਮਦ ਹੋਈ। ਖ਼ਾਸ ਗੱਲ ਇਹ ਹੈ ਕਿ ਡਰੋਨ ਦੇ ਨਾਲ ਰੌਸ਼ਨੀ ਦੇਣ ਵਾਲੀ ਇੱਕ ਸਟਿੱਕ ਵੀ ਬਰਾਮਦ ਹੋਈ ਹੈ। ਇਸ ਮਾਮਲੇ ਸਬੰਧੀ ਪੁਲੀਸ ਵੱਲੋਂ ਵੀ ਵੱਖਰੇ ਤੌਰ ’ਤੇ ਪੜਤਾਲ ਆਰੰਭ ਦਿੱਤੀ ਗਈ ਹੈ। ਪੁਲੀਸ ਪੜਤਾਲ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਸ ਨੇ ਮੰਗਵਾਈ ਹੈ। ਅਤੇ ਕਿਸ ਤੋਂ ਮੰਗਵਾਈ ਹੈ। ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ।

Advertisement

Advertisement