For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਪੌਣੀ ਦਰਜਨ ਸਵਾਰੀਆਂ ਫੱਟੜ

08:11 AM Feb 01, 2024 IST
ਸੜਕ ਹਾਦਸੇ ਵਿੱਚ ਪੌਣੀ ਦਰਜਨ ਸਵਾਰੀਆਂ ਫੱਟੜ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 31 ਜਨਵਰੀ
ਅੱਜ ਸੁਵਖ਼ਤੇ ਇਥੇ ਇਕ ਕੈਂਟਰ ਅਤੇ ਦੋ ਸਰਕਾਰੀ ਬੱਸਾਂ ਹਾਦਸਾਗ੍ਰਸਤ ਹੋ ਗਈਆਂ। ਇਸ ਹਾਦਸੇ ’ਚ ਕਰੀਬ ਪੌਣੀ ਦਰਜਨ ਬੱਸ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਅੱਗੜ-ਪਿੱਛੜ ਡੱਬਵਾਲੀ ਤੋਂ ਬਠਿੰਡਾ ਆ ਰਹੀਆਂ ਸਨ। ਜਦੋਂ ਬੱਸਾਂ ਸਿਵਲ ਹਸਪਤਾਲ ਦੇ ਸਾਹਮਣਿਓਂ ਸੜਕ ਤੋਂ ਗੁਜ਼ਰ ਰਹੀਆਂ ਸਨ ਤਾਂ ਅੱਗੇ ਜਾ ਰਿਹਾ ਇਕ ਕੈਂਟਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਸੜਕ ’ਤੇ ਪਲਟ ਗਿਆ। ਅੱਗੇ ਆ ਰਹੀ ਪਨਬਸ ਅੱਗੇ ਪਲਟੇ ਕੈਂਟਰ ਨਾਲ ਟਕਰਾ ਗਈ ਅਤੇ ਉਸ ਦੇ ਪਿੱਛੇ ਆ ਰਹੀ ਪੀਆਰਟੀਸੀ ਦੀ ਬੱਸ ਪਨਬਸ ਵਿੱਚ ਆਣ ਵੱਜੀ। ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ ਸਵੇਰੇ ਕਰੀਬ 5:30 ਵਜੇ ਵਾਪਰੀ ਅਤੇ ਉਸ ਵਕਤ ਮੀਂਹ ਪੈ ਰਿਹਾ ਸੀ। ਇਸ ਹਾਦਸੇ ’ਚ ਜ਼ਖ਼ਮੀ ਹੋਏ ਬੱਸ ਮੁਸਾਫ਼ਿਰਾਂ ਦੇ ਮਾਮੂਲੀ ਸੱਟਾਂ ਦੱਸੀਆਂ ਗਈਆਂ ਹਨ। ਜ਼ਿਆਦਾਤਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਕੈਂਟਰ ਦੇ ਪਲਟਣ ਬਾਰੇ ਫਿਲਹਾਲ ਕੋਈ ਠੋਸ ਵਜ੍ਹਾ ਪਤਾ ਨਹੀਂ ਲੱਗ ਸਕੀ ਅਤੇ ਇਹ ਜਾਂਚ ਦਾ ਵਿਸ਼ਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×