For the best experience, open
https://m.punjabitribuneonline.com
on your mobile browser.
Advertisement

ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸਣੇ ਅੱਧੀ ਦਰਜਨ ਮੈਂਬਰ ਪੁਲੀਸ ਨੇ ਚੁੱਕੇ

07:43 AM May 23, 2024 IST
ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸਣੇ ਅੱਧੀ ਦਰਜਨ ਮੈਂਬਰ ਪੁਲੀਸ ਨੇ ਚੁੱਕੇ
ਥਾਣਾ ਸਦਰ ਧੂਰੀ ਅੱਗੇ ਇਕੱਠੇ ਹੋਏ ਕਿਸਾਨ।
Advertisement

ਬੀਰਬਲ ਰਿਸ਼ੀ
ਧੂਰੀ, 22 ਮਈ
ਧੂਰੀ ਗੰਨਾ ਮਿੱਲ ਬੰਦ ਹੋਣ ਅਤੇ ਮਿੱਲ ਵੱਲ ਕਿਸਾਨਾਂ ਦੀ ਬਕਾਇਆ ਰਾਸ਼ੀ ’ਤੇ ਪੰਜਾਬ ਸਰਕਾਰ ਦੀ ਚੁੱਪ ਖ਼ਿਲਾਫ਼ ਅੱਜ ਧੂਰੀ ਹਲਕੇ ਵਿੱਚ ਪੁੱਜੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬੁਗਰਾ ਸਣੇ ਅੱਧੀ ਦਰਜਨ ਤੋਂ ਵੱਧ ਕਾਰਕੁਨਾਂ ਨੂੰ ਪੁਲੀਸ ਨੇ ਅੱਜ ਪਿੰਡ ਭੋਜੋਵਾਲੀ ਤੋਂ ਚੁੱਕ ਲਿਆ ਜਿਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਵਿੱਚ ਭੋਜੋਵਾਲੀ, ਜਤਿੰਦਰ ਸਿੰਘ ਧੂਰਾ, ਗੁੱਗ ਧੂਰਾ, ਬਿੰਦਰੀ ਭੋਜੋਵਾਲੀ, ਲੱਕੀ ਬੁਗਰਾ ਸਣੇ ਕੁੱਝ ਹੋਰ ਕਾਰਕੁਨ ਸ਼ਾਮਲ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਗੰਨਾ ਕਾਸ਼ਤਕਾਰਾਂ ਦੇ ਗਰੁੱਪ ਵਿੱਚ ਕਿਸਾਨਾਂ ਨੇ ਧੂਰੀ ਹਲਕੇ ਦੇ ਪਿੰਡਾਂ ਵਿੱਚ ਆ ਰਹੇ ‘ਆਪ’ ਉਮੀਦਵਾਰ ਮੀਤ ਹੇਅਰ ਨੂੰ ਭੋਜੋਵਾਲੀ ਤੋਂ ਪਲਾਸੌਰ ਵੱਲ ਜਾਣ ਮੌਕੇ ਘੇਰ ਕੇ ਸਵਾਲ ਪੁੱਛਣ ਲਈ ਵਿਉਂਤਬੰਦੀ ਕੀਤੀ ਪਰ ਇਸ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਪੁਲੀਸ ਨੇ ਭੋਜੋਵਾਲੀ ਵਿੱਚ ਇਕੱਠੇ ਹੋ ਰਹੇ ਕਾਰਕੁਨਾਂ ਨੂੰ ਸਵੇਰ ਸਮੇਂ ਗ੍ਰਿਫ਼ਤਾਰ ਕਰ ਲਿਆ। ਗੰਨਾ ਸੰਘਰਸ਼ ਕਮੇਟੀ ਦੇ ਮੋਹਰੀ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਦੇ ਸੱਦੇ ’ਤੇ ਥਾਣਾ ਸਦਰ ਧੂਰੀ ਅੱਗੇ ਪੁੱਜੇ ਕਿਸਾਨਾਂ ਨੇ ਗ੍ਰਿਫ਼ਤਾਰੀਆਂ ’ਤੇ ਰੋਸ ਪ੍ਰਗਟਾਉਂਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ। ਆਗੂਆਂ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਮੀਤ ਹੇਅਰ ਦੇ ਪਿੰਡ ਦੋਹਲਾ ਵਿੱਚ ਆਖਰੀ ਚੋਣ ਜਲਸੇ ਮਗਰੋਂ ਗ੍ਰਿਫ਼ਤਾਰ ਆਗੂਆਂ ਨੂੰ ਛੱਡਣ ਦਾ ਭਰੋਸਾ ਦਿੱਤਾ ਅਤੇ ਜੇਕਰ ਪੁਲੀਸ ਆਪਣਾ ਵਾਅਦਾ ਨਹੀਂ ਨਿਭਾਉਂਦੀ ਤਾਂ ਇਕੱਠੇ ਹੋਏ ਕਿਸਾਨ ਸੰਘਰਸ਼ ਦਾ ਫੌਰੀ ਕੋਈ ਰਾਹ ਅਖਤਿਆਰ ਕਰਨਗੇ। ਖ਼ਬਰ ਲਿਖੇ ਜਾਣ ਤੱਕ ਸੰਘਰਸ਼ ਕਮੇਟੀ ਦੇ ਕਾਰਕੁਨ ਆਗੂਆਂ ਦੀ ਰਿਹਾਈ ਉਡੀਕ ਰਹੇ ਸਨ। ਐੱਸਐੱਚਓ ਜਗਦੀਪ ਸਿੰਘ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×