ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਧੀ ਦਰਜਨ ਕੌਂਸਲਰਾਂ ਵੱਲੋਂ ਭਾਜਪਾ ਉਮੀਦਵਾਰ ਦੀ ਹਮਾਇਤ

08:56 AM Oct 03, 2024 IST
ਭਾਜਪਾ ਵਿੱਚ ਸ਼ਾਮਲ ਹੋਣ ਵੇਲੇ ਛੇ ਕੌਂਸਲਰ ਅਤੇ ਉਨ੍ਹਾਂ ਦੇ ਸਾਥੀ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਅਕਤੂਬਰ
ਅੱਜ ਭਾਜਪਾ ਚੋਣ ਦਫਤਰ ਵਿਚ 6 ਨਗਰ ਕੌਂਸਲਰਾਂ ਨੇ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੂੰ ਆਪਣਾ ਸਮਰਥਨ ਦਿੱਤਾ। ਕੌਂਸਲਰਾਂ ਦਾ ਸਵਾਗਤ ਕਰਦਿਆਂ ਸ਼ਾਹਬਾਦ ਵਿਧਾਨ ਸਭਾ ਦੇ ਇੰਚਾਰਜ ਧੁੰਮਣ ਸਿੰਘ ਕਿਰਮਚ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਲਈ ਚੁਣੇ ਜਨ ਪ੍ਰਤੀਨਿੱਧ ਇਕ ਇਕ ਕਰਕੇ ਭਾਜਪਾ ਉਮੀਦਵਾਰ ਦਾ ਸਹਿਯੋਗ ਤੇ ਸਮਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਤਾਂ ਵਿਧਾਨ ਸਭਾ ਦੇ ਦਰਜਨਾਂ ਸਰਪੰਚ ਸੁਭਾਸ਼ ਕਲਸਾਣਾ ਨਾਲ ਖੜ੍ਹੇ ਸਨ ਪਰ ਹੌਲੀ ਹੌਲੀ ਜਿਸ ਨੂੰ ਇਹ ਸਮਝ ਆ ਰਹੀ ਹੈ ਕਿ ਸ਼ਾਹਬਾਦ ਨੂੰ ਇਕ ਪੜ੍ਹੇ ਲਿਖੇ ਵਿਧਾਇਕ ਦੀ ਲੋੜ ਹੈ, ਉਹ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਮੌਕੇ ਕੌਂਸਲਰ ਅੰਮ੍ਰਿਤ ਲਾਲ, ਪੰਕਜ ਸਿੰਗਲਾ, ਅਮਿਤ ਸਿੰਘਲ ਤੇ ਕੌਂਸਲਰ ਪ੍ਰਤੀਨਿਧ ਕੁਲਵੰਤ ਸ਼ਰਮਾ ਤੇ ਆਰਡੀ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰਸਰਕਾਰ ਦੇ ਮੈਂਬਰ ਬਣੇ ਕਰੀਬ ਦੋ ਸਾਲ ਹੋ ਗਏ ਹਨ ਪਰ ਨਗਰਪਾਲਿਕਾ ਪ੍ਰਧਾਨ ਦੀ ਅਣਦੇਖੀ ਤੇ ਅਨਪੜ੍ਹ ਵਿਧਾਇਕ ਹੋਣ ਦੀ ਵਜਾ ਕਰਕੇ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਠੱਪ ਪਏ ਹੋਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਉਮੀਦਵਾਰ ’ਤੇ ਪੂਰਨ ਭਰੋਸਾ ਹੈ। ਇਸ ਲਈ ਉਨ੍ਹਾਂ ਨੇ ਆਪਣਾ ਸਮਰਥਨ ਦਿੱਤਾ ਹੈ। ਭਾਜਪਾ ਉਮੀਦਵਾਰ ਕਲਸਾਣਾ ਨੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੀ ਹਰ ਗਲੀ ਮੁਹੱਲੇ ਵਿਚ ਵਿਕਾਸ ਕਾਰਜ ਕਰਾਉਣ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਨਸ਼ਿਆਂ ਦਾ ਬੋਲਬਾਲਾ ਹੈ ਤੇ ਉਹ ਹਲਕੇ ਨੂੰ ਨਸ਼ਾ ਮੁਕਤ ਕਰਨ ਵਿਚ ਕਸਰ ਨਹੀਂ ਛੱਡਣਗੇ। ਇਸ ਮੌਕੇ ਭਾਜਪਾ ਕਿਸਾਨ ਨੇਤਾ ਕਰਨ ਰਾਜ ਸਿੰਘ ਤੂਰ, ਸਾਬਕਾ ਨਗਰ ਪਾਲਿਕਾ ਪ੍ਰਧਾਨ ਬਲਦੇਵ ਰਾਜ ਚਾਵਲਾ, ਦੀਪਕ ਅਨੰਦ, ਨਿਰਮਲ ਸਿੰਘ, ਵਕੀਲ ਗੁਰਪ੍ਰੀਤ ਬਾਛਲ ਤੇ ਗੌਰਵ ਸੈਣੀ ਮੌਜੂਦ ਸਨ।

Advertisement

Advertisement