For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਅੱਧੀ ਦਰਜਨ ਉਮੀਦਵਾਰਾਂ ਨੂੰ ਟਿਕਟ ਦੀ ਝਾਕ

07:44 AM Mar 25, 2024 IST
‘ਆਪ’ ਦੇ ਅੱਧੀ ਦਰਜਨ ਉਮੀਦਵਾਰਾਂ ਨੂੰ ਟਿਕਟ ਦੀ ਝਾਕ
ਮਾਲਵਿੰਦਰ ਸਿੰਘ ਕੰਗ, ਦੀਪਕ ਬਾਲੀ ਅਤੇ ਨਰਿੰਦਰ ਸਿੰਘ ਸ਼ੇਰਗਿੱਲ।
Advertisement

ਸੁਰਜੀਤ ਮਜਾਰੀ
ਬੰਗਾ, 24 ਮਾਰਚ
ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸੰਭਾਵੀ ਉਮੀਦਵਾਰਾਂ ਦੀ ਗਿਣਤੀ ਬਾਕੀ ਹਲਕਿਆਂ ਨਾਲੋਂ ਵੱਧ ਹੈ। ਇਨ੍ਹਾਂ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ, ਪਾਰਟੀ ਦੇ ਸੱਭਿਆਚਾਰਕ ਵਿੰਗ ਦੇ ਮੋਹਰੀ ਦੀਪਕ ਬਾਲੀ ਅਤੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਸ਼ਾਮਲ ਹਨ। ਕੰਗ ਪਹਿਲਾਂ ਹੀ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਲੋਕ ਸਭਾ ਦੇ ਇੰਚਾਰਜ ਲਾਏ ਹੋਏ ਹਨ। ਇਸ ਦੇ ਨਾਲ ਉਨ੍ਹਾਂ ਦੇ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਸਾਲ ਦੇ ਸ਼ੁਭ ਕਾਮਨਾਵਾਂ ਦੇ ਬੋਰਡ ਲੱਗੇ ਹੋਏ ਹਨ। ਇਵੇਂ ਸੋਸ਼ਲ ਮੀਡੀਆ ’ਤੇ ਪਾਰਟੀ ਦੇ ਕੌਮੀ ਅਤੇ ਸੂਬਾਈ ਆਗੂਆਂ ਦੇ ਕਰੀਬ ਨਜ਼ਰ ਆਉਂਦੇ ਦੀਪਕ ਬਾਲੀ ਦੀ ਦਾਅਵੇਦਾਰੀ ਵੀ ਚਰਚਾ ’ਚ ਹੈ। ਉਨ੍ਹਾਂ ਇਸ ਵਾਰ ਕੌਮਾਂਤਰੀ ਮਾ ਂ ਬੋਲੀ ਦਿਵਸ ਮੌਕੇ ਆਨੰਦਪੁਰ ਸਾਹਿਬ ਹਲਕੇ ਅੰਦਰ ‘ਪੰਜਾਬੀ ਪ੍ਰਚਾਰ ਯਾਤਰਾ’ ਰਾਹੀਂ ਆਪਣੀ ਦਾਅਵੇਦਾਰੀ ਦੇ ਸੰਕੇਤ ਦੇ ਦਿੱਤੇ ਸਨ।

Advertisement


ਉਧਰ, ਨਰਿੰਦਰ ਸਿੰਘ ਸ਼ੇਰਗਿੱਲ ਇਸੇ ਹਲਕੇ ਤੋਂ 2019 ’ਚ ਪਹਿਲਾਂ ਵੀ ਚੋਣ ਲੜ ਚੁੱਕੇ ਹਨ। ਉਨ੍ਹਾਂ ਦੀ ਵੀ ਇਸ ਹਲਕੇ ਦੇ ਸਾਰੇ ਵਿਧਾਨ ਸਭਾਵਾਂ ਹਲਕਿਆਂ ਦੀ ‘ਆਪ’ ਟੀਮ ਨਾਲ ਪੂਰੀ ਸੁਰ ਮਿਲਦੀ ਹੈ। ਉਧਰ ਇਸ ਹਲਕੇ ਤੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਨਾਂ ਵੀ ਸੰਭਾਵੀ ਉਮੀਦਵਾਰਾਂ ’ਚ ਦਰਜ ਹੋ ਰਿਹਾ ਹੈ। ਨਵਾਂਸ਼ਹਿਰ ਹਲਕੇ ਦੇ ਇੱਕ ਸਾਬਕਾ ਵਿਧਾਇਕ ਦੇ ਚੋਣ ਲੜਨ ਦੀ ਵੀ ਚਰਚਾ ਹੈ।

Advertisement
Author Image

sukhwinder singh

View all posts

Advertisement
Advertisement
×