ਹਜੂਮੀ ਕਤਲ: ਪਰਵਾਸੀ ਮਜ਼ਦੂਰ ਦੇ ਘਰੋਂ ਮਿਲਿਆ ਮੀਟ ਦਾ ਨਮੂਨਾ ਗਾਂ ਦਾ ਮਾਸ ਨਹੀਂ
08:13 AM Oct 27, 2024 IST
ਚੰਡੀਗੜ੍ਹ: ਹਰਿਆਣਾ ’ਚ ਦੋ ਮਹੀਨੇ ਪਹਿਲਾਂ ਪੱਛਮੀ ਬੰਗਾਲ ਦੇ ਜਿਸ ਪਰਵਾਸੀ ਮਜ਼ਦੂਰ ਦੀ ਗਾਂ ਦਾ ਮਾਸ ਖਾਣ ਦੇ ਸ਼ੱਕ ਹੇਠ ਕੁੱਟ-ਕੁਟ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਸਿਲਸਿਲੇ ’ਚ ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਟੈਸਟ ਦੌਰਾਨ ਇਹ ਪਤਾ ਲੱਗਾ ਹੈ ਕਿ ਉਹ ਗਾਂ ਦਾ ਮਾਸ ਨਹੀਂ ਸੀ। ਚਰਖੀ ਦਾਦਰੀ ਜ਼ਿਲ੍ਹੇ ਦੇ ਹੰਸਾਵਾਸ ਖੁਰਦ ਪਿੰਡ ’ਚ ਝੁੱਗੀ ਵਿੱਚ ਰਹਿਣ ਵਾਲੇ ਸਾਬਿਰ ਮਲਿਕ ਦੀ ਹੱਤਿਆ ਦੇ ਸਿਲਸਿਲੇ ’ਚ ਦਸ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕੂੜਾ ਚੁਗਦਾ ਸੀ। ਬਾਢੜਾ (ਚਰਖੀ ਦਾਦਰੀ) ਦੇ ਡੀਐੱਸਪੀ ਭਾਰਤ ਭੂਸ਼ਨ ਨੇ ਫੋਨ ’ਤੇ ਦੱਸਿਆ, ‘ਝੁੱਗੀ ਤੋਂ ਮਾਸ ਦਾ ਨਮੂਨਾ ਲੈ ਕੇ ਉਸ ਨੂੰ ਜਾਂਚ ਲਈ ਫਰੀਦਾਬਾਦ ਦੀ ਪ੍ਰਯੋਗਸ਼ਾਲਾ ’ਚ ਭੇਜਿਆ ਗਿਆ। ਸਾਨੂੰ ਰਿਪੋਰਟ ਮਿਲ ਗਈ ਹੈ ਜਿਸ ਤੋਂ ਪੁਸ਼ਟੀ ਹੋਈ ਹੈ ਕਿ ਉਹ ਗਾਂ ਦਾ ਮਾਸ ਨਹੀਂ ਸੀ।’ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਰਿਪੋਰਟ ਨਾਲ ਅਦਾਲਤ ’ਚ ਚਲਾਨ ਪੇਸ਼ ਕਰਨਗੇ। -ਪੀਟੀਆਈ
Advertisement
Advertisement