Hailstorm: ਟੋਹਾਣਾ ’ਚ ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
06:07 PM Dec 27, 2024 IST
ਗੁਰਦੀਪ ਸਿੰਘ ਭੱਟੀਟੋਹਾਣਾ, 27 ਦਸੰਬਰ
Advertisement
ਇਲਾਕੇ ਵਿੱਚ ਅੱਜ ਦਿਨ ਸਮੇਂ ਤੇਜ਼ ਮੀਂਹ ਦੇ ਨਾਲ ਹੋਈ ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅੱਜ ਸਵੇਰੇ ਕਰੀਬ 3.30 ਵਜੇ ਮੀਂਹ ਸ਼ੁਰੂ ਹੋਇਆ, ਜੋ ਦੇਰ ਸ਼ਾਮ ਤੱਕ ਜਾਰੀ ਰਿਹਾ। ਇਸੇ ਦੌਰਾਨ ਦੁਪਹਿਰ ਤੋਂ ਬਾਅਦ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ।
ਕਿਸਾਨ ਜਿੱਥੇ ਕਣਕ ਦੀ ਫ਼ਸਲ ਲਈ ਫਿਰਕਮੰਦ ਹਨ ਉੱਥੇ ਸਬਜ਼ੀ ਕਾਸ਼ਤਕਾਰ ਅਤੇ ਬਾਗ਼ਬਾਨ ਵੀ ਗੜਿਆਂ ਕਾਰਨ ਹੋਣ ਵਾਲੇ ਨੁਕਸਾਨ ਕਾਰਨ ਚਿੰਤਤ ਹਨ। ਇਲਾਕੇ ਵਿੱਚ ਗੜਿਆਂ ਮਗਰੋਂ ਪਾਰਾ ਡਿੱਗਣ ਕਾਰਨ ਠੰਢ ਵਿੱਚ ਵੀ ਵਾਧਾ ਹੋਇਆ ਹੈ।
Advertisement
Advertisement