For the best experience, open
https://m.punjabitribuneonline.com
on your mobile browser.
Advertisement

ਜਿਮਨਾਸਟ ਦੀਪਾ ਕਰਮਾਕਰ ਬਾਕੂ ਅਪੈਰੇਟਸ ਵਿਸ਼ਵ ਕੱਪ ’ਚ ਚੌਥੇ ਸਥਾਨ ’ਤੇ

07:56 AM Mar 10, 2024 IST
ਜਿਮਨਾਸਟ ਦੀਪਾ ਕਰਮਾਕਰ ਬਾਕੂ ਅਪੈਰੇਟਸ ਵਿਸ਼ਵ ਕੱਪ ’ਚ ਚੌਥੇ ਸਥਾਨ ’ਤੇ
Advertisement

ਨਵੀਂ ਦਿੱਲੀ, 9 ਮਾਰਚ
ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਅਜ਼ਰਬਾਇਜਾਨ ਵਿੱਚ ਚੱਲ ਰਹੇ ਬਾਕੂ ਅਪੈਰੇਟਸ ਵਿਸ਼ਵ ਕੱਪ ’ਚ ਮਹਿਲਾਵਾਂ ਦੇ ਵਾਲਟ ਵਰਗ ਵਿੱਚ ਚੌਥੇ ਸਥਾਨ ’ਤੇ ਰਹੀ। ਰੀਓ ਓਲੰਪਿਕ 2016 ਵਿੱਚ ਵਾਲਟ ’ਚ ਚੌਥੇ ਸਥਾਨ ’ਤੇ ਰਹੀ ਦੀਪਾ ਨੇ 13.176 ਅੰਕ ਬਣਾਏ। ਬੁਲਗਾਰੀਆ ਦੀ ਵੈਲੇਨਟੀਨਾ ਜਾਰਜੀਵਾ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਕੋਰੀਆ ਦੀ ਓਕ ਐਨ ਚਾਂਗ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਪਨਾਮਾ ਦੀ ਕਾਰਲਾ ਨਾਵਾਸ ਨੇ ਕਾਂਸੇ ਦਾ ਤਗ਼ਮਾ ਪ੍ਰਾਪਤ ਕੀਤਾ। ਦੀਪਾ ਨੂੰ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ’ਚ ਨਹੀਂ ਚੁਣਿਆ ਗਿਆ ਸੀ ਕਿਉਂਕਿ ਉਹ ਖੇਡਾਂ ਤੋਂ ਪਹਿਲਾਂ 12 ਮਹੀਨਿਆਂ ’ਚ ਕਿਸੇ ਵੀ ਟੂਰਨਾਮੈਂਟ ਵਿੱਚ ਸਿਖਰਲੇ ਅੱਠ ’ਚ ਰਹਿਣ ਦੇ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਚੋਣ ਮਾਪਦੰਡਾਂ ’ਤੇ ਖਰੀ ਨਹੀਂ ਉੱਤਰੀ ਸੀ। ਉਸ ਵੇਲੇ ਦੀਪਾ ਨੇ ਚੋਣ ਟਰਾਇਲ ’ਚ ਸਿਖਰਲਾ ਸਥਾਨ ਹਾਸਲ ਕੀਤਾ ਸੀ ਅਤੇ ਉਹ ਡੋਪਿੰਗ ਵਿਰੋਧੀ ਉਲੰਘਣਾ ਲਈ ਦੋ ਸਾਲ ਦੀ ਪਾਬੰਦੀ ਝੱਲ ਰਹੀ ਸੀ। ਹੁਣ ਉਹ ਦੋਹਾ ਵਿੱਚ 17 ਤੋਂ 20 ਅਪਰੈਲ ਤੱਕ ਵਿਸ਼ਵ ਕੱਪ ਦਾ ਆਖਰੀ ਰਾਊਂਡ ਖੇਡੇਗੀ। ਭਾਰਤ ਦੀ ਪ੍ਰਨੀਤੀ ਨਾਇਕ ਨੇ ਪਿਛਲੇ ਮਹੀਨੇ ਕਾਹਿਰਾ ਵਿੱਚ ਐੱਫਆਈਜੀ ਅਪੈਰੇਟਸ ਵਿਸ਼ਵ ਕੱਪ ’ਚ ਵਾਲਟ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×