ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿਮਖਾਨਾ ਚੋਣਾਂ: ਨਾਭਾ ਦੇ ਮੈਂਬਰ ਫਰੈਂਡਸ਼ਿਪ ਗਰੁੱਪ ਦੇ ਸਮਰਥਨ ਵਿੱਚ ਆਏ

07:31 AM Oct 18, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਕਤੂਬਰ
ਜਿਮਖਾਨਾ ਕਲੱਬ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਕਲੱਬ ਨਾਲ ਸਬੰਧਤ ਨਾਭਾ ਦੇ ਮੈਂਬਰਾਂ ਜਸਪਾਲ ਜੁਨੇਜਾ ਅਤੇ ਜੇਪੀ ਨਰੂਲਾ ਵੱਲੋਂ ਰਖਵਾਈ ਮੀਟਿੰਗ ਨੇ ਵੀ ਫਰੈਂਡਸ਼ਿਪ ਗਰੁੱਪ ਦੀ ਮੁਹਿੰਮ ਨੂੰ ਹੁਲਾਰਾ ਦਿੱਤਾ। ਇਸ ਦੌਰਾਨ ਇਕੱਤਰ ਹੋਏ ਨਾਭਾ ਵਿਚਲੇ ਮੈਂਬਰਾਂ ਨੇ ਉਮੀਦਵਾਰਾਂ ਦੀ ਭਰਵੀਂ ਹਮਾਇਤ ਦਾ ਭਰੋਸਾ ਦਿੱਤਾ।
ਗਰੁੱਪ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਫਰੈਂਡਜ਼ ਗਰੁੱਪ ਦੀ ਟੀਮ ਨੇ ਨਾਭਾ ਵਿੱਚ ਪਹੁੰਚ ਕੇ ਸਮੁੱਚੇ ਉਮੀਦਵਾਰਾਂ ਲਈ ਸਮਰਥਨ ਅਤੇ ਵੋਟਾਂ ਮੰਗੀਆਂ। ਇਸ ਦੌਰਾਨ ਜਿਮਖਾਨਾ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਦੀਪਕ ਕੰਪਾਨੀ ਸਣੇ ਸਕੱਤਰ ਦੀ ਚੋਣ ਲੜ ਰਹੇ ਡਾ. ਸੁਖਦੀਪ ਬੋਪਾਰਾਏ, ਹਰਪ੍ਰੀਤ ਸੰਧੂ, ਵਿਕਾਸ ਪੂਰੀ, ਵਿਨੋਦ ਸ਼ਰਮਾ ਤੇ ਸੰਚਿਤ ਬਾਂਸਲ ਨੇ ਵੀ ਵਿਚਾਰ ਪੇਸ਼ ਕੀਤੇ।
ਇਸ ਮੌਕੇ ਬਿਕਰਮਜੀਤ ਸਿੰਘ, ਕਰਨ ਗੌੜ, ਰਾਹੁਲ ਮਹਿਤਾ, ਜਤਿਨ ਗੋਇਲ, ਡਾ. ਅੰਨਸ਼ੂਮਨ ਖਰਬੰਦਾ, ਅਵਿਨਾਸ਼ ਗੁਪਤਾ, ਪ੍ਰਦੀਪ ਸਿੰਗਲਾ ਤੋਂ ਇਲਾਵਾ ਜੀਵਨ ਪ੍ਰਕਾਸ਼ ਬਾਂਸਲ, ਡਾ. ਅਸ਼ਵਨੀ ਬਾਂਸਲ, ਬੀਐੱਸ ਗੋਇਲ, ਜੇਪੀ ਗੋਇਲ, ਮੰਗਤ ਰਾਏ ਸਿੰਗਲਾ, ਸੁਭਾਸ਼ ਸਹਿਗਲ, ਮਧੁਰ ਗੁਪਤਾ, ਪ੍ਰਿਥਵੀ ਬੇਦੀ, ਦੀਪਕ ਜੰਡ, ਸੰਦੀਪ ਬਾਂਸਲ, ਸੰਦੀਪ ਗੋਇਲ, ਅਜੇ ਗੋਇਲ, ਦਿਨੇਸ਼ ਗੁਪਤਾ, ਪ੍ਰੇਮ ਗੋਇਲ, ਵਿਨੇ ਗੁਪਤਾ, ਡਾ.ਰਜਿੰਦਰ ਵਰਮਾ ਆਦਿ ਹਾਜ਼ਰ ਸਨ।

Advertisement

Advertisement