For the best experience, open
https://m.punjabitribuneonline.com
on your mobile browser.
Advertisement

ਜਿਮਖਾਨਾ ਕਲੱਬ ਚੋਣਾਂ: ਡਾ. ਸੁੱਖੀ ਬੋਪਾਰਾਏ ਪ੍ਰਧਾਨ ਤੇ ਹਰਪ੍ਰੀਤ ਸੰਧੂ ਸਕੱਤਰ ਬਣੇ

07:44 AM Jan 01, 2024 IST
ਜਿਮਖਾਨਾ ਕਲੱਬ ਚੋਣਾਂ  ਡਾ  ਸੁੱਖੀ ਬੋਪਾਰਾਏ ਪ੍ਰਧਾਨ ਤੇ ਹਰਪ੍ਰੀਤ ਸੰਧੂ ਸਕੱਤਰ ਬਣੇ
ਡਾ. ਸੁਖਦੀਪ ਬੋਪਾਰਾਏ ਤੇ ਹੋਰ ਅਹੁਦੇਦਾਰ ਜੇਤੂ ਚਿੰਨ੍ਹ ਬਣਾਉਂਦੇ ਹੋਏ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 31 ਦਸੰਬਰ
ਸ਼ਹਿਰ ਵਿਚ ਵਧੇਰੇ ਖਿੱਚ ਦਾ ਕੇਂਦਰ ਰਹੀਆਂ ਜਿਮਖਾਨਾ ਕਲੱਬ ਦੀਆਂ ਚੋਣਾਂ ਦੌਰਾਨ ਅੱਖਾਂ ਦੇ ਮਾਹਰ ਡਾਕਟਰ ਸੁਖਦੀਪ ਸਿੰਘ ਬੋਪਾਰਾਏ ਪ੍ਰਧਾਨ ਚੁਣੇ ਗਏ ਹਨ। ਬਾਕੀ ਅਹੁਦੇਦਾਰਾਂ ’ਚ ਸਮਾਜ ਸੇਵਕ ਅਤੇ ਖੂਨਦਾਨੀ ਹਰਪ੍ਰੀਤ ਸੰਧੂ ਸਕੱਤਰ, ਡਾ. ਨੀਰਜ ਗੋਇਲ ਮੀਤ ਪ੍ਰਧਾਨ, ਡਾ. ਸੰਜੇ ਬਾਂਸਲ ਜੁਆਇੰਟ ਸਕੱਤਰ ਅਤੇ ਇੰਜ.ਏ.ਪੀ. ਗਰਗ ਖਜ਼ਾਨਚੀ ਚੁਣੇ ਗਏ। ਇਲੈਕਸ਼ਨ ਕਮੇਟੀ ਮੈਂਬਰ ਏ.ਐੱਸ. ਬਲਿੰਗ, ਰਿਟਰਨਿੰਗ ਅਫਸਰ ਐਡ. ਰਵਿੰਦਰ ਨਾਥ ਕੌਸ਼ਲ ਅਤੇ ਮੈਂਬਰ ਐਚ.ਐਸ. ਬਾਠ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ ਐਗਜ਼ੀਕਿਊਟਿਵ ਮੈਂਬਰਾਂ ਵਜੋਂ ਜੇਤੂ ਰਹਿਣ ਵਾਲਿਆਂ ’ਚ ਵਿਨੋਦ ਸ਼ਰਮਾ, ਜਤਿਨ ਗੋਇਲ, ਡਾ.ਅੰਸ਼ੁਮਨ ਖਰਬੰਦਾ, ਅਵਿਨਾਸ਼ ਗੁਪਤਾ, ਬਿਕਰਮਜੀਤ ਸਿੰਘ, ਜਤਿਨ ਮਿੱਤਲ ਤੇ ਪ੍ਰਦੀਪ ਕੁਮਾਰ ਸਿੰਗਲਾ ਸ਼ਾਮਲ ਹਨ।
ਇਸ ਮੌਕੇ ਕਲੱਬ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਨਵੇਂ ਚੁਣੇ ਪ੍ਰਧਾਨ ਡਾ. ਸੁਖਦੀਪ ਬੋਪਾਰਾਏ ਨੇ ਕਿਹਾ ਕਿ ਜਿਮਖਾਨਾ ਕਲੱਬ ਇਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਨਵੀਂ ਟੀਮ ਮਿਲਜੁਲ ਕੇ ਕਲੱਬ ਦੀ ਬਿਹਤਰੀ ਤੇ ਤਰੱਕੀ ਲਈ ਇਕਜੁਟ ਹੋ ਕੇ ਕੰਮ ਕਰੇਗੀ। ਨਵੀਂ ਟੀਮ ਨੂੰ ਵਧਾਈ ਦੇਣ ਵਾਲਿਆਂ ਵਿੱਚ ਡਾ. ਸੁਧੀਰ ਵਰਮਾ, ਕੇ. ਵੀ. ਐਸ. ਸਿੱਧੂ, ਸਤ ਪ੍ਰਕਾਸ਼ ਗੋਇਲ, ਕੁੰਦਨ ਸਿੰਘ ਨਾਗਰਾ, ਡਾ. ਜੇ. ਪੀ. ਐਸ. ਵਾਲੀਆ, ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ, ਅਨਿਲ ਮੰਗਲਾ, ਗੁਰਮੁਖ ਸਿੰਘ ਢਿੱਲੋਂ, ਕੇ. ਕੇ. ਸਹਿਗਲ, ਵਿਨੋਦ ਢੂੰਡੀਆ, ਵਿਪਨ ਸ਼ਰਮਾ, ਸੰਤੋਖ ਸਿੰਘ, ਐੱਚ.ਪੀ.ਐਸ ਬਜਾਜ, ਵਿਜੇ ਵਤਰਾਣਾ, ਹਰਦੇਵ ਬੱਲੀ, ਜਸਵਿੰਦਰ ਜੁਲਕਾ ਸ਼ਾਮਲ ਰਹੇ।

Advertisement

Advertisement
Advertisement
Author Image

Advertisement