For the best experience, open
https://m.punjabitribuneonline.com
on your mobile browser.
Advertisement

ਅੰਤਰ-ਕਾਲਜ ਕੁਇੱਜ਼ ਵਿੱਚ ਗਿਆਨ ਸਾਗਰ ਬਨੂੜ ਦੀ ਟੀਮ ਅੱਵਲ

06:31 AM Sep 23, 2024 IST
ਅੰਤਰ ਕਾਲਜ ਕੁਇੱਜ਼ ਵਿੱਚ ਗਿਆਨ ਸਾਗਰ ਬਨੂੜ ਦੀ ਟੀਮ ਅੱਵਲ
ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 22 ਸਤੰਬਰ
ਇੱਥੋਂ ਦੇ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ਮੁਹਾਲੀ) ਵਿੱਚ ਪੈਥੋਲੋਜੀ ਵਿਭਾਗ ਨੇ ‘ਹੈਮਾਟੋਲੋਜੀ ਸਿਮਲੀਫਾਈਡ, ਇੱਕ ਵਿਆਪਕ ਕੇਸ-ਆਧਾਰਿਤ ਸੀਐਮਈ’ ਦਾ ਕਰਵਾਇਆ ਗਿਆ। ਇਸ ਵਿੱਚ ਪੀਜੀਆਈ ਐੱਮਈਆਰ ਚੰਡੀਗੜ੍ਹ ਅਤੇ ਵੱਖ-ਵੱਖ ਸਟੇਟ ਮੈਡੀਕਲ ਕਾਲਜਾਂ ਤੋਂ ਹੈਮਾਟੋਲੋਜੀ ਦੇ ਖੇਤਰ ਵਿੱਚ ਮਾਹਰ ਬੁਲਾਰੇ ਅਤੇ ਮੁਖੀ ਸ਼ਾਮਲ ਹੋਏ। 100 ਤੋਂ ਵੱਧ ਡੈਲੀਗੇਟਾਂ ਦੇ ਨਾਲ ਇਸ ਸਮਾਗਮ ਨੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇੱਕੋ ਜਿਹੇ ਵਡਮੁੱਲੇ ਸਿੱਖਣ ਦੇ ਮੌਕਿਆਂ ਦਾ ਵਾਅਦਾ ਕੀਤਾ। ਇਸੇ ਤਰ੍ਹਾਂ ਐੱਮਬੀਬੀਐੱਸ ਦੇ ਵਿਦਿਆਰਥੀਆਂ ਲਈ ‘ਸੰਗਰ-2024’ ਸਿਰਲੇਖ ਦਾ ਇੱਕ ਅੰਤਰ-ਕਾਲਜ ਕੁਇੱਜ਼ ਵੀ ਕਰਵਾਇਆ ਗਿਆ। ਇਸ ਵਿੱਚ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ। ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਦੀ ਟੀਮ ਨੂੰ ਜੇਤੂ ਐਲਾਨਿਆ ਗਿਆ ਜਦੋਂ ਕਿ ਏਮਜ਼ ਮੁਹਾਲੀ ਦੀ ਟੀਮ ਉਪ ਜੇਤੂ ਰਹੀ। ਇਸ ਤੋਂ ਇਲਾਵਾ ਡਾਇਰੈਕਟਰ ਪ੍ਰਿੰਸੀਪਲ ਨੇ ਸਰਕਾਰੀ ਮੈਡੀਕਲ ਮੁਹਾਲੀ ਵਿੱਚ ਪੈਥੋਲੋਜੀ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਇਨਾਮ ਦਾ ਐਲਾਨ ਕੀਤਾ।

Advertisement

Advertisement
Advertisement
Author Image

Advertisement