ਭਾਜਪਾ ਦੇ ਗਿਆਨ ਚੰਦ ਤੇ ਕਾਂਗਰਸ ਦੇ ਪ੍ਰਦੀਪ ਚੌਧਰੀ ਨੇ ਕਾਗਜ਼ ਭਰੇ
ਪੀਪੀ ਵਰਮਾ
ਪੰਚਕੂਲਾ, 11 ਸਤੰਬਰ
ਪੰਚਕੂਲਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਗਿਆਨ ਚੰਦ ਗੁਪਤਾ ਨੇ ਅੱਜ ਐੱਸਡੀਐੱਮ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ। ਉਨ੍ਹਾਂ ਰੋਡ ਸ਼ੋਅ ਵੀ ਕੀਤਾ। ਇਸ ਮੌਕੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਭਾਜਪਾ ਵੱਲੋਂ ਬਿਲਵ ਕੁਮਾਰ, ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ, ਗਿਆਨ ਚੰਦ ਗੁਪਤਾ ਦੀ ਪਤਨੀ ਬਿਮਲਾ ਦੇਵੀ, ਸੂਬਾਈ ਉਪ ਪ੍ਰਧਾਨ ਬੰਤੋ ਕਟਾਰੀਆ ਆਦਿ ਸ਼ਾਮਲ ਸਨ। ਦੂਜੇ ਪਾਸੇ, ਕਾਲਕਾ ਹਲਕੇ ਲਈ ਭਾਜਪਾ ਦੀ ਉਮੀਦਵਾਰ ਸ਼ਕਤੀਰਾਣੀ ਸ਼ਰਮਾ ਨੇ ਕਾਲਕਾ ਦੇ ਐੱਸਡੀਐੱਮ ਦਫ਼ਤਰ ਵਿੱਚ ਜਾ ਕੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਸ਼ਕਤੀ ਰਾਣੀ ਸ਼ਰਮਾ ਦਾ ਪੁੱਤਰ ਸੰਸਦ ਮੈਂਬਰ ਕਾਰਤਿਕ ਸ਼ਰਮਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਸ਼ਾਮਲ ਸਨ। ਇਸ ਮੌਕੇ ਭਾਜਪਾ ਵਰਕਰਾਂ ਨੇ ਰੋਡ ਸ਼ੋਅ ਕੀਤਾ।
ਜੇਜੇਪੀ ਪੰਚਕੂਲਾ ਹਲਕੇ ਦੇ ਉਮੀਦਵਾਰ ਸੁਸ਼ੀਲ ਗਰਗ ਨੇ ਵੀ ਐੱਸਡੀਐੱਮ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ। ਇਸ ਮੌਕੇ ਜੇਜੇਪੀ ਸੀਨੀਅਰ ਨੇਤਾ ਹਰਬੰਦ ਸਿੰਗਲਾ, ਜੇਜੇਪੀ ਦੇ ਸੀਨੀਅਰ ਨੇਤਾ ਓਪੀ ਸਿਹਾਗ, ਹਲਕਾ ਕਾਲਕਾ ਇੰਚਾਰਜ ਰਾਏਸਿੰਘ ਪਿਆਰੇਵਾਲਾ, ਦੀਪਕ ਚੌਧਰੀ, ਅਰਵਿੰਦ ਜਾਖੜ, ਸੁਰਿੰਦਰ ਚੱਡਾ, ਸੁਰੇਸ਼ ਕੁਮਾਰ, ਹੀਰਾਮਨ ਵਰਮਾ, ਮਲਕੀਤ ਸਿੰਘ, ਕੌਂਸਲਰ ਰਾਜੇਸ਼ ਨੌਸ਼ਾਦ, ਕੌਂਸਲਰ ਹਰਜਿੰਦਰ ਅਤੇ ਕਈ ਸ਼ਾਮਲ ਸਨ। ਇਸ ਮੌਕੇ ਜੇਜੇਪੀ ਵੱਲੋਂ ਵੱਡਾ ਰੋਡ ਸ਼ੋਅ ਕੀਤਾ ਗਿਆ।
ਇਸੇ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਕਾਲਕਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਦੀਪ ਚੌਧਰੀ ਨੇ ਅੱਜ ਐੱਸਡੀਐੱਮ ਦਫ਼ਤਰ ਕਾਲਕਾ ਵਿੱਚ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ। ਇਸ ਮੌਕੇ ਤੇ ਉਹਨਾਂ ਦੇ ਨਾਲ ਸੈਂਕੜੇ ਵਰਕਰ ਅਤੇ ਕਾਂਗਰਸੀ ਨੇਤਾ ਸ਼ਾਮਲ ਸਨ। ਪ੍ਰਦੀਪ ਚੌਧਰੀ ਨੇ ਅੱਜ ਕਾਗਜ ਦਾਖ਼ਲ ਕਰਨ ਤੋਂ ਪਹਿਲਾਂ ਇੱਕ ਵੱਡਾ ਰੋਡ ਸ਼ੋਅ ਵੀ ਕੀਤਾ। ਸ੍ਰੀ ਚੌਧਰੀ ਨੇ ਕਿਹਾ ਕਿ ਇਸ ਵਾਰ ਹਰਿਆਣਾ ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਆਵੇਗੀ।