ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਹਾਟੀ ਹਾਈ ਕੋਰਟ ਨੂੰ ਮਿਲੇ ਦੋ ਹੋਰ ਪੱਕੇ ਜੱਜ

06:46 AM Jun 19, 2024 IST

ਗੁਹਾਟੀ, 18 ਜੂਨ
ਗੁਹਾਟੀ ਹਾਈ ਕੋਰਟ ਨੂੰ ਦੋ ਹੋਰ ਪੱਕੇ ਜੱਜ ਮਿਲ ਗਏ ਹਨ। ਜਸਟਿਸ ਸੁਸ਼ਮਿਤਾ ਫੁਕਨ ਖੁੰਡ ਅਤੇ ਮਿਤਾਲੀ ਠਾਕੁਰੀਆ ਨੇ ਅੱਜ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਹਲਫ਼ ਲਿਆ। ਚੀਫ ਜਸਟਿਸ ਵਿਜੈ ਬਿਸ਼ਨੋਈ ਨੇ ਦੋਵਾਂ ਜੱਜਾਂ ਨੂੰ ਅਹੁਦੇ ਅਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾਂ ਦੋਵੇਂ ਜੱਜ ਵਧੀਕ ਜੱਜ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਦੀ ਪਿਛਲੇ ਹਫ਼ਤੇ ਹੀ ਪੱਕੇ ਜੱਜਾਂ ਵਜੋਂ ਨਿਯੁਕਤੀ ਕੀਤੀ ਹੈ। ਗੁਹਾਟੀ ਹਾਈ ਕੋਰਟ ਵਿੱਚ 32 ਮਨਜ਼ੂਰਸ਼ੁਦਾ ਜੱਜਾਂ ਵਿੱਚੋਂ ਹੁਣ ਪੱਕੇ ਜੱਜਾਂ ਦੀ ਗਿਣਤੀ 24 ਹੋ ਗਈ ਹੈ। -ਪੀਟੀਆਈ

Advertisement

Advertisement