For the best experience, open
https://m.punjabitribuneonline.com
on your mobile browser.
Advertisement

ਗੁਟੇਰੇਜ਼ ਵੱਲੋਂ ਗਾਜ਼ਾ ’ਚ ਸੰਯੁਕਤ ਰਾਸ਼ਟਰ ਏਜੰਸੀ ਲਈ ਫੰਡਿੰਗ ਜਾਰੀ ਰੱਖਣ ਦਾ ਸੱਦਾ

07:41 AM Jan 29, 2024 IST
ਗੁਟੇਰੇਜ਼ ਵੱਲੋਂ ਗਾਜ਼ਾ ’ਚ ਸੰਯੁਕਤ ਰਾਸ਼ਟਰ ਏਜੰਸੀ ਲਈ ਫੰਡਿੰਗ ਜਾਰੀ ਰੱਖਣ ਦਾ ਸੱਦਾ
Advertisement

ਰਾਫਾਹ, 28 ਜਨਵਰੀ
ਸੰਯੁਕਤ ਰਾਸ਼ਟਰ ਦੇ ਮੁਖੀ ਨੇ ਅੱਜ ਵੱਖ-ਵੱਖ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਉਹ ਗਾਜ਼ਾ ਵਿਚ ਮਦਦ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੀ ਮੁੱਖ ਏਜੰਸੀ ਨੂੰ ਫੰਡਿੰਗ ਜਾਰੀ ਰੱਖਣ। ਦੱਸਣਯੋਗ ਹੈ ਕਿ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਦੇ ਕੁਝ ਮੁਲਾਜ਼ਮਾਂ ’ਤੇ ਦੋਸ਼ ਲੱਗੇ ਹਨ ਕਿ ਉਹ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਵਿਚ ਸ਼ਾਮਲ ਸਨ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਹੈ ਕਿ ਫਲਸਤੀਨੀ ਸ਼ਰਨਾਰਥੀਆਂ ਲਈ ਉਨ੍ਹਾਂ ਦੀ ਏਜੰਸੀ ‘ਯੂਐੱਨਆਰਡਬਲਿਊਏ’ ਨੂੰ ਵਿੱਤੀ ਮਦਦ ਨਾ ਮਿਲਣ ’ਤੇ ਫਰਵਰੀ ਤੋਂ ਸਹਾਇਤਾ ਘਟਾਉਣ ਲਈ ਮਜਬੂਰ ਹੋਣਾ ਪਏਗਾ। ਮੌਜੂਦਾ ਸਮੇਂ ਏਜੰਸੀ 20 ਲੱਖ ਤੋਂ ਵੱਧ ਸ਼ਰਨਾਰਥੀਆਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਰਹੀ ਹੈ। ਇਸੇ ਦੌਰਾਨ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰਤਾਕਾਰ ਗੋਲੀਬੰਦੀ ਸਮਝੌਤੇ ਦੇ ਕਰੀਬ ਪਹੁੰਚ ਗਏ ਹਨ। ਜੇਕਰ ਇਹ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਇਜ਼ਰਾਈਲ-ਫਲਸਤੀਨ ਵਿਚਾਲੇ ਦੋ ਮਹੀਨਿਆਂ ਤੋਂ ਜਾਰੀ ਜੰਗ ਰੁਕ ਸਕਦੀ ਹੈ। ਗੌਰਤਲਬ ਹੈ ਕਿ ਇਸ ਟਕਰਾਅ ਕਾਰਨ ਪੂਰੇ ਮੱਧ-ਪੂਰਬ ਵਿਚ ਅਸਥਿਰਤਾ ਫੈਲ ਗਈ ਹੈ। ਜ਼ਿਕਰਯੋਗ ਹੈ ਕਿ ਗਾਜ਼ਾ ਪੱਟੀ ਇਸ ਵੇਲੇ ਗੰਭੀਰ ਮਾਨਵੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਵੱਡੀ ਆਬਾਦੀ ਭੁੱਖਮਰੀ ਨਾਲ ਜੂਝ ਰਹੀ ਹੈ। ਗੁਟੇਰੇਜ਼ ਨੇ ਕਿਹਾ ਕਿ ਏਜੰਸੀ ਦੇ ਸਟਾਫ਼ ’ਤੇ ਲੱਗੇ ਦੋਸ਼ਾਂ ਦੇ ਘੇਰੇ ਵਿਚ ਸ਼ਾਮਲ ਲੋਕਾਂ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ ਪਰ ਹਜ਼ਾਰਾਂ ਦੀ ਗਿਣਤੀ ਵਿਚ ਅਜਿਹਾ ਅਮਲਾ ਵੀ ਹੈ ਜੋ ਕਾਫ਼ੀ ਖ਼ਤਰਨਾਕ ਸਥਿਤੀਆਂ ਵਿਚ ਕੰਮ ਕਰ ਰਿਹਾ ਹੈ। ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਸਕੱਤਰ ਜਨਰਲ ਨੇ ਕਿਹਾ ਕਿ ਲੋਕਾਂ ਦੀਆਂ ਗੰਭੀਰ ਲੋੜਾਂ ਨੂੰ ਮੁੱਖ ਰੱਖਿਆ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ‘ਯੂਐੱਨਆਰਡਬਲਿਊਏ’ ਦੇ ਅਮਲੇ ਦੀ ਗਿਣਤੀ 13,000 ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਫਲਸਤੀਨੀ ਹਨ ਤੇ ਗਾਜ਼ਾ ਵਿਚ ਕੰਮ ਕਰ ਰਹੇ ਹਨ। ਇਹ ਸ਼ਰਨਾਰਥੀਆਂ ਨੂੰ ਮੈਡੀਕਲ, ਸਿੱਖਿਆ ਤੇ ਹੋਰ ਸੇਵਾਵਾਂ ਦੇ ਰਹੇ ਹਨ। -ਏਪੀ

Advertisement

Advertisement
Author Image

Advertisement
Advertisement
×