ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੱਖੜ ਤੇ ਮੀਂਹ ਨੇ ਬਾਸਮਤੀ ਦੀ ਫਸਲ ਝੰਬੀ

08:07 AM Oct 07, 2024 IST
ਪਿੰਡ ਰੱਤੋਕੇ ਦੇ ਖੇਤਾਂ ਵਿੱਚ ਵਿਛੀ ਹੋਈ ਬਾਸਮਤੀ ਦੀ ਫਸਲ।

ਗੁਰਬਖਸ਼ਪੁਰੀ
ਤਰਨ ਤਾਰਨ, 6 ਅਕਤੂਬਰ
ਇੱਥੇ ਬੀਤੀ ਦੇਰ ਰਾਤ ਝੱਖੜ ਤੇ ਭਾਰੀ ਮੀਂਹ ਨੇ ਜ਼ਿਲ੍ਹੇ ਅੰਦਰ ਬਾਸਮਤੀ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਦੇ ਨਾਲ ਤਰਨ ਤਾਰਨ, ਨੌਸ਼ਹਿਰਾ ਪੰਨੂਆਂ, ਸਰਹਾਲੀ, ਝਬਾਲ, ਸਰਾਏ ਅਮਾਨਤ ਖਾਂ, ਭਿੱਖੀਵਿੰਡ, ਖਾਲੜਾ, ਖੇਮਕਰਨ, ਪੱਟੀ, ਹਰੀਕੇ, ਚੋਹਲਾ ਸਾਹਿਬ, ਖਡੂਰ ਸਾਹਿਬ ਆਦਿ ਵਿੱਚ ਵੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਸਰਹੱਦੀ ਖੇਤਰ ਪਿੰਡ ਰੱਤੋਕੇ ਦੇ ਕਿਸਾਨ ਸੁਖਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਝੱਖੜ ਨਾਲ 1718 , 1121 ਜਿਹੀਆਂ ਬਾਸਮਤੀ ਦੀਆਂ ਕਿਸਮਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਰਸੂਲਪੁਰ ਦੇ ਕਿਸਾਨ ਤੇਜਿੰਦਰਪਾਲ ਸਿੰਘ ਨੇ ਕਿਹਾ ਕਿ ਪੱਕਣ ’ਤੇ ਆਈ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਨਾਲ ਜ਼ਮੀਨ ’ਤੇ ਵਿਛ ਗਈ। ਕਿਸਾਨ ਆਗੂ ਨਛੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਕੱਲੇ ਪਿੰਡ ਮੁਗਲਚੱਕ ਪੰਨੂਆਂ ਦੀ ਕੁੱਲ 800 ਏਕੜ ਦੇ ਕਰੀਬ ਜ਼ਮੀਨ ਵਿੱਚੋਂ 250 ਏਕੜ ਬਾਸਮਤੀ ਦੀ ਫਸਲ ਨੁਕਸਾਨੀ ਗਈ।
ਉਨ੍ਹਾਂ ਸਰਕਾਰ ਤੋਂ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕੀਤੀ। ਇਸ ਝੱਖੜ ਕਰਕੇ ਕਈ ਥਾਵਾਂ ’ਤੇ ਦਰੱਖਤ ਸੜਕਾਂ ਦੇ ਕਿਨਾਰਿਆਂ ’ਤੇ ਡਿੱਗ ਗਏ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਝੱਖੜ ਨਾਲ ਬਿਜਲੀ ਸਪਲਾਈ ਵੀ ਠੱਪ ਹੋ ਗਈ ਜਿਹੜੀ ਕਈ ਥਾਵਾਂ ’ਤੇ ਖਬਰ ਲਿਖਣ ਤਕ ਬਹਾਲ ਨਾ ਹੋਈ।
ਪਾਵਰਕੌਮ ਦੇ ਸਥਾਨਕ ਸਿਟੀ ਮੰਡਲ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਂਜ ਤਾਂ ਵਧੇਰੇ ਥਾਵਾਂ ’ਤੇ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ ਪਰ ਝਬਾਲ ਅਤੇ ਸਰਾਏ ਅਮਾਨਤ ਖਾਂ ਕਸਬਿਆਂ ਦੇ ਇਲਾਕਿਆਂ ਤੋਂ ਦੋ ਟਰਾਂਸਫਾਰਮਰਾਂ ਦੀ ਬਿਜਲੀ ਬਹਾਲ ਕੀਤੀ ਜਾਣੀ ਬਾਕੀ ਹੈ| ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰਨ ਲਈ ਯਤਨ ਜਾਰੀ ਹਨ।

Advertisement

ਖੇਤੀਬਾੜੀ ਅਧਿਕਾਰੀ ਨੂੰ ਬਾਸਮਤੀ ਦੇ ਦਾਣੇ ਬਦਰੰਗ ਹੋਣ ਦਾ ਖ਼ਦਸ਼ਾ

ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਇਕ ਅਨੁਮਾਨ ਅਨੁਸਾਰ 11,000 ਹੈਕਟੇਅਰ (27,500 ਏਕੜ) 1121 ਬਾਸਮਤੀ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ| ਉਨ੍ਹਾਂ ਕਿਹਾ ਕਿ ਇਸ ਕਿਸਮ ਦੀ ਬਾਸਮਤੀ ਦੇ ਦਾਣੇ ਬਦਰੰਗ ਹੋਣ ਦਾ ਖਦਸ਼ਾ ਹੈ| ਅਧਿਕਾਰੀ ਨੇ ਕਿਹਾ ਕਿ ਬੀਤੀ ਰਾਤ ਦੇ ਝੱਖੜ ਨੇ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਨੁਕਸਾਨ ਕੀਤਾ ਹੈ ਅਤੇ ਵਿਭਾਗ ਵਲੋਂ ਨੁਕਸਾਨ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

Advertisement
Advertisement